ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਯਮੁਨਾ ’ਚ ਪਾਣੀ ਸੀਜ਼ਨ ਦੇ ਸਿਖ਼ਰਲੇ ਪੱਧਰ ’ਤੇ

204.40 ਮੀਟਰ ਤੱਕ ਪਹੁੰਚਿਆ ਪਾਣੀ, ਚੇਤਾਵਨੀ ਦੇ ਨਿਸ਼ਾਨ 204.50 ਤੋਂ ਥੋੜ੍ਹੀ ਦੂਰ
ਯਮੁਨਾ ’ਚ ਨਹਾਉਂਦਾ ਹੋਇਆ ਵਿਅਕਤੀ। -ਫੋਟੋ: ਪੀਟੀਆਈ
Advertisement

ਦਿੱਲੀ ਵਿੱਚ ਯਮੁਨਾ ਨਦੀ ਸਵੇਰੇ ਨੌ ਵਜੇ 204.40 ਮੀਟਰ ਨੂੰ ਛੂਹ ਗਈ, ਜੋ ਕਿ 204.50 ਮੀਟਰ ਦੇ ਚੇਤਾਵਨੀ ਨਿਸ਼ਾਨ ਤੋਂ ਥੋੜ੍ਹੀ ਦੂਰ ਹੈ। ਹੜ੍ਹ ਕੰਟਰੋਲ ਵਿਭਾਗ ਅਤੇ ਹੋਰ ਏਜੰਸੀਆਂ ਨੂੰ ਹੜ੍ਹ ਵਰਗੇ ਹਾਲਾਤਾਂ ਨਾਲ ਨਜਿੱਠਣ ਲਈ ਅਲਰਟ ‘ਤੇ ਰੱਖਿਆ ਗਿਆ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਵਜ਼ੀਰਾਬਾਦ ਅਤੇ ਹਥਨੀਕੁੰਡ ਬੈਰਾਜਾਂ ਤੋਂ ਭਾਰੀ ਪਾਣੀ ਦਾ ਵਹਾਅ ਨਦੀ ਦੇ ਪਾਣੀ ਦੇ ਪੱਧਰ ਨੂੰ ਵਧਾ ਰਿਹਾ ਹੈ। ਹਰਿਆਣਾ ਅਤੇ ਉੱਤਰਾਖੰਡ ਦੇ ਉੱਪਰਲੇ ਖੇਤਰਾਂ ਵਿੱਚ ਮੀਂਹ ਨੇ ਵੀ ਇਸ ਵਾਧੇ ਵਿੱਚ ਹਿੱਸਾ ਪਾਇਆ ਹੈ। ਵਜ਼ੀਰਾਬਾਦ ਇਸ ਸਮੇਂ ਲਗਭਗ 30,800 ਕਿਊਸਿਕ ਪਾਣੀ ਛੱਡ ਰਿਹਾ ਹੈ, ਜਦੋਂ ਕਿ ਬੈਰਾਜ ਹਰ ਘੰਟੇ ਲਗਭਗ 25,000 ਕਿਊਸਿਕ ਪਾਣੀ ਛੱਡ ਰਿਹਾ ਹੈ। ਹਥਨੀ ਕੁੰਡ ਬੈਰਾਜ ਤੋਂ ਛੱਡੇ ਗਏ ਪਾਣੀ ਨੂੰ ਦਿੱਲੀ ਪਹੁੰਚਣ ਵਿੱਚ ਆਮ ਤੌਰ ‘ਤੇ 48 ਤੋਂ 50 ਘੰਟੇ ਲੱਗਦੇ ਹਨ। ਦਿੱਲੀ ਵਿੱਚ ਯਮੁਨਾ ਦਾ ਪਾਣੀ ਜੇ 206 ਮੀਟਰ ਤੱਕ ਪਹੁੰਚ ਜਾਂਦਾ ਹੈ ਤਾਂ ਯਮੁਨਾ ਦੇ ਕੰਢੇ ਖਾਲੀ ਕਰਵਾਉਣ ਦੇ ਆਦੇਸ਼ ਦਿੱਤੇ ਜਾ ਸਕਦੇ ਹਨ। ਪੁਰਾਣੇ ਰੇਲਵੇ ਪੁਲ ‘ਤੇ ਸ਼ੁੱਕਰਵਾਰ ਨੂੰ ਨਦੀ ਦਾ ਪੱਧਰ ਸਵੇਰੇ ਤਿੰਨ ਵਜੇ 205.15 ਮੀਟਰ, ਸੀਜ਼ਨ ਦੇ ਸਿਖਰ ‘ਤੇ ਪਹੁੰਚ ਗਿਆ, ਜੋ ਖ਼ਤਰੇ ਦੇ ਨਿਸ਼ਾਨ ਦੇ ਨੇੜੇ ਹੈ। ਪਾਣੀ ਦਾ ਪੱਧਰ ਸਵੇਰੇ ਪੰਜ ਵਜੇ ਤੋਂ ਘੱਟਣਾ ਸ਼ੁਰੂ ਹੋ ਗਿਆ, ਰਾਤ ਅੱਠ ਵਜੇ ਤੱਕ ਚੇਤਾਵਨੀ ਦੇ ਨਿਸ਼ਾਨ ਤੋਂ ਹੇਠਾਂ ਆ ਗਿਆ ਅਤੇ ਸ਼ਾਮ ਤੱਕ ਘਟਦਾ ਰਿਹਾ। ਅਧਿਕਾਰੀਆਂ ਅਨੁਸਾਰ ਸੀਜ਼ਨ ਵਿੱਚ ਇਹ ਪਹਿਲੀ ਵਾਰ ਹੈ, ਜਦੋਂ ਦਿੱਲੀ ਵਿੱਚ ਯਮੁਨਾ ਨਦੀ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਦੇ ਇੰਨਾ ਨੇੜੇ ਪਹੁੰਚਿਆ ਹੈ।

Advertisement
Advertisement