ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਖਤਰੇ ਦੇ ਨਿਸ਼ਾਨ ਤੋਂ ਪਾਰ ਵਹਿ ਰਿਹਾ ਪਾਣੀ ਕਈ ਘਰਾਂ ’ਚ ਦਾਖ਼ਲ

ਖਤਰੇ ਦੇ ਨਿਸ਼ਾਨ ਤੋਂ ਪਾਰ ਵਹਿ ਰਿਹਾ ਪਾਣੀ ਕਈ ਘਰਾਂ ’ਚ ਦਾਖ਼ਲ
ਆਈ.ਐੱਸ.ਬੀ.ਟੀ. ਨੇੜੇ ਵਾਸੂਦੇਵ ਘਾਟ ਵਿੱਚ ਭਰਿਆ ਹੋਇਆ ਪਾਣੀ। -ਫ਼ੋਟੋ: ਏ.ਐੱਨ.ਆਈ
Advertisement

ਕੌਮੀ ਰਾਜਧਾਨੀ ਦਿੱਲੀ ਵਿੱਚ ਯਮੁਨਾ ਦੇ ਪਾਣੀ ਦਾ ਪੱਧਰ ਅੱਜ ਤੋਂ ਘਟਣਾ ਸ਼ੁਰੂ ਹੋ ਗਿਆ ਹੈ। ਪਹਿਲਾਂ, ਯਮੁਨਾ ਪਿਛਲੇ ਤਿੰਨ ਦਿਨਾਂ ਤੋਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀ ਸੀ। ਇਸ ਦਾ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਸੀ। ਬੁੱਧਵਾਰ ਰਾਤ ਨੂੰ ਇਹ 207.44 ਮੀਟਰ ਤੱਕ ਪਹੁੰਚ ਗਿਆ, ਜੋ ਕਿ 205.33 ਮੀਟਰ ਦੇ ਖ਼ਤਰੇ ਦੇ ਨਿਸ਼ਾਨ ਤੋਂ ਦੋ ਮੀਟਰ ਉੱਪਰ ਹੈ, ਜਿਸ ਕਾਰਨ ਪੂਰਾ ਖਾਦਰ ਖੇਤਰ ਹੜ੍ਹ ਵਿੱਚ ਡੁੱਬ ਗਿਆ ਅਤੇ ਰਿੰਗ ਰੋਡ ਸਿਵਲ ਲਾਈਨਜ਼ ਖੇਤਰ ਅਤੇ ਦਿੱਲੀ ਸਕੱਤਰੇਤ ਅਤੇ ਕਸ਼ਮੀਰੀ ਗੇਟ, ਆਈ.ਐੱਸ.ਬੀ.ਟੀ. ਬੱਸ ਸਟੈਂਡ ਦੇ ਨੇੜੇ ਵੀ ਪਾਣੀ ਭਰ ਗਿਆ। ਇਸ ਦੇ ਨਾਲ ਹੀ ਵਿਕਾਸ ਮਾਰਗ ਤੋਂ ਰਿੰਗ ਰੋਡ ਤੱਕ ਦੀ ਸੜਕ ਨੂੰ ਆਈਟੀਓ ਨੇੜੇ ਬੈਰੀਕੇਡ ਲਗਾ ਕੇ ਬੰਦ ਕਰ ਦਿੱਤਾ ਗਿਆ। ਰਿੰਗ ਰੋਡ ’ਤੇ ਵਾਹਨਾਂ ਦੀ ਆਵਾਜਾਈ ਠੱਪ ਹੋ ਗਈ। ਯਮੁਨਾ ਬੈਂਕ ਮੈਟਰੋ ਸਟੇਸ਼ਨ ਵੱਲ ਜਾਣ ਵਾਲੀ ਸੜਕ ਪਹੁੰਚ ਤੋਂ ਬਾਹਰ ਹੋ ਗਈ ਹੈ ਪਰ ਸਟੇਸ਼ਨ ਹਾਲੇ ਵੀ ਚਾਲੂ ਹੈ। ਲਗਾਤਾਰ ਮੀਂਹ ਪੈਣ ਕਾਰਨ ਯਮੁਨਾ ਨਦੀ ਦੇ ਪਾਣੀ ਦਾ ਪੱਧਰ ਵਧ ਗਿਆ, ਜਿਸ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀ ਹੋਈ। ਪਾਣੀ ਯਮੁਨਾ ਨਦੀ ਦੇ ਕੰਢੇ ਪਾਰ ਕਰ ਕੇ ਆਈ,ਐੱਸ.ਬੀ.ਟੀ. ਦੇ ਇਲਾਕੇ ਵਿੱਚ ਸੜਕਾਂ ਉੱਪਰ ਆ ਗਿਆ ਅਤੇ ਪਰਲੀ ਤਰਫ਼ ਮਿਊਰ ਵਿਹਾਰ ਅਤੇ ਪ੍ਰੀਤ ਵਿਹਾਰ ਵੱਲ ਨੀਵੇਂ ਇਲਾਕਿਆਂ ਵਿੱਚ ਵੜ ਗਿਆ। ਸਿਵਲ ਲਾਈਨਜ਼ ਖੇਤਰ ਵਿੱਚ ਵੀ ਪਾਣੀ ਦੇ ਆਉਣ ਮਗਰੋਂ ਲੋਕਾਂ ਨੂੰ ਪ੍ਰੇਸ਼ਾਨ ਹੋਣਾ ਪਿਆ। ਕਈ ਇਲਾਕਿਆਂ ਵਿੱਚ ਪਾਣੀ ਖੇਤਾਂ ਵਿਚ ਵੀ ਦਾਖਲ ਹੋ ਗਿਆ ਹੈ।

 

Advertisement

ਮੈਟਰੋ ਸਟੇਸ਼ਨ ਦੇ ਗੇਟ ਬੰਦ ਕੀਤੇ

ਯਮੁਨਾ ਕੰਢੇ ਸਥਿਤ ਦਿੱਲੀ ਮੈਟਰੋ ਸਟੇਸ਼ਨ ਦੇ ਗੇਟ ਵੀਰਵਾਰ ਨੂੰ ਬੰਦ ਕਰ ਦਿੱਤੇ ਗਏ ਸਨ ਕਿਉਂਕਿ ਯਮੁਨਾ ਨਦੀ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਮੈਟਰੋ ਗੇਟ ਵੱਲ ਜਾਣ ਵਾਲੀ ਸੜਕ ਪਾਣੀ ਨਾਲ ਭਰ ਗਈ ਸੀ। ਕਿਸ਼ਤੀਆਂ ਰਾਹੀਂ ਮੈਟਰੋ ਸਟੇਸ਼ਨ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ, ਐਨ.ਡੀ.ਆਰ.ਐੱਫ. ਦੀ ਟੀਮ ਮੈਟਰੋ ਸਟੇਸ਼ਨ ’ਤੇ ਫਸੇ ਯਾਤਰੀਆਂ ਨੂੰ ਬਚਾਉਣ ਲਈ ਮੌਕੇ ’ਤੇ ਪਹੁੰਚ ਗਈ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀ.ਐੱਮ.ਆਰ.ਸੀ.) ਨੇ ਐਕਸ ’ਤੇ ਪੋਸਟ ਕੀਤਾ ਕਿ ਲਗਾਤਾਰ ਮੀਂਹ ਪੈਣ ਕਾਰਨ ਕਾਰਨ ਯਮੁਨਾ ਨਦੀ ਦੇ ਵਧਦੇ ਪਾਣੀ ਦੇ ਪੱਧਰ ਨੇ ਯਮੁਨਾ ਬੈਂਕ ਮੈਟਰੋ ਸਟੇਸ਼ਨ ਨੂੰ ਪਹੁੰਚ ਤੋਂ ਬਾਹਰ ਕਰ ਦਿੱਤਾ। ਯਮੁਨਾ ਨਦੀ ਦੇ ਵਧਦੇ ਪਾਣੀ ਦੇ ਪੱਧਰ ਕਾਰਨ, ਯਮੁਨਾ ਬੈਂਕ ਮੈਟਰੋ ਸਟੇਸ਼ਨ ਵੱਲ ਜਾਣ ਵਾਲੀ ਸੜਕ ’ਤੇ ਪਾਣੀ ਭਰ ਗਿਆ ਹੈ। ਕਿਰਪਾ ਕਰ ਕੇ ਆਪਣੀ ਯਾਤਰਾ ਦੀ ਯੋਜਨਾ ਉਸ ਅਨੁਸਾਰ ਬਣਾਓ ਅਤੇ ਵਿਕਲਪਿਕ ਰੂਟਾਂ ’ਤੇ ਵਿਚਾਰ ਕਰੋ। ਹਾਲਾਂਕਿ, ਸਟੇਸ਼ਨ ਚਾਲੂ ਹੈ ਅਤੇ ਇੰਟਰਚੇਂਜ ਸਹੂਲਤ ਉਪਲਬਧ ਹੈ।”

Advertisement
Show comments