ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੁਕਾਬਲੇ ਦੌਰਾਨ ਲੋੜੀਂਦਾ ਮੁਲਜ਼ਮ ਕਾਬੂ

ਦਿੱਲੀ ਪੁਲੀਸ ਨੇ ਇੱਕ ਮੁਕਾਬਲੇ ਦੌਰਾਨ ਕਈ ਮਾਮਲਿਆਂ ’ਚ ਲੋੜੀਂਦੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਗੁੱਡੂ ਵਜੋਂ ਹੋਈ ਹੈ। ਉਹ ਸ਼ਾਲੀਮਾਰ ਬਾਗ ਬਲਾਤਕਾਰ ਮਾਮਲੇ ਵਿੱਚ ਲੋੜੀਂਦਾ ਸੀ ਅਤੇ ਉਸ ਦੇ ਖਿਲਾਫ ਕਈ ਮਾਮਲੇ...
Advertisement

ਦਿੱਲੀ ਪੁਲੀਸ ਨੇ ਇੱਕ ਮੁਕਾਬਲੇ ਦੌਰਾਨ ਕਈ ਮਾਮਲਿਆਂ ’ਚ ਲੋੜੀਂਦੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਗੁੱਡੂ ਵਜੋਂ ਹੋਈ ਹੈ। ਉਹ ਸ਼ਾਲੀਮਾਰ ਬਾਗ ਬਲਾਤਕਾਰ ਮਾਮਲੇ ਵਿੱਚ ਲੋੜੀਂਦਾ ਸੀ ਅਤੇ ਉਸ ਦੇ ਖਿਲਾਫ ਕਈ ਮਾਮਲੇ ਦਰਜ ਹਨ। ਜਾਣਕਾਰੀ ਅਨੁਸਾਰ ਪੁਲੀਸ ਨੂੰ ਗੁੱਡੂ ਬਾਰੇ ਜਾਣਕਾਰੀ ਮਿਲੀ। ਪੁਲੀਸ ਦੀ ਸਪੈਸ਼ਲ ਟਾਸਕ ਫੋਰਸ ਨੇ ਮੂਨਕ ਨਹਿਰ ਦੇ ਕੰਢੇ ਕੁਦਰਾ ਖੱਟਾ, ਏ ਯੂ ਬਲਾਕ ਦੇ ਨੇੜੇ ਜਾਲ ਵਿਛਾਇਆ। ਮੁਕਾਬਲੇ ਦੌਰਾਨ, ਇੱਕ ਸ਼ੱਕੀ ਵਿਅਕਤੀ ਨੂੰ ਨੇੜੇ ਆਉਂਦੇ ਦੇਖਿਆ ਗਿਆ। ਪੁਲੀਸ ਨੇ ਉਸ ਨੂੰ ਆਤਮ ਸਮਰਪਣ ਕਰਨ ਲਈ ਕਿਹਾ। ਉਸ ਨੇ ਇੱਕ ਦੇਸੀ ਪਿਸਤੌਲ ਨਾਲ ਪੁਲੀਸ ’ਤੇ ਗੋਲੀ ਚਲਾਈ, ਜੋ ਇੱਕ ਪੁਲੀਸ ਵਾਲੇ ਦੀ ਬੁਲੇਟਪਰੂਫ ਜੈਕੇਟ ’ਤੇ ਲੱਗੀ। ਜਵਾਬੀ ਕਾਰਵਾਈ ’ਚ ਪੁਲੀਸ ਨੇ ਗੁੱਡੂ ਦੇ ਸੱਜੇ ਪੈਰ ’ਤੇ ਗੋਲੀ ਚਲਾਈ ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

Advertisement
Advertisement
Show comments