ਵਲਾਦੀਮੀਰ ਦਾ ਨਵੀਂ ਦਿੱਲੀ ਦੌਰਾ ਭਾਰਤ ਲਈ ਅਹਿਮ: ਜੈਸ਼ੰਕਰ
ਭਾਰਤ ਤੇ ਰੂਸ ਦੇ ਅਧਿਕਾਰੀਆਂ ਵਲੋਂ ਪੂਤਿਨ ਦੀ ਫੇਰੀ ਤੋਂ ਪਹਿਲਾਂ ਚਰਚਾ
**EDS: SCREENGRAB VIA VIDEO** In this screengrab from a video posted on Nov. 17, 2025, External Affairs Minister S. Jaishankar meets Russian Foreign Minister Sergey Lavrov at the Russian MFA Reception House, in Moscow. (@mfa_russia/X via PTI Photo)(PTI11_17_2025_000453B)
Advertisement
ਭਾਰਤ ਅਤੇ ਰੂਸ ਅਗਲੇ ਮਹੀਨੇ ਦੇ ਸ਼ੁਰੂ ਵਿੱਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੀ ਨਵੀਂ ਦਿੱਲੀ ਫੇਰੀ ਦੌਰਾਨ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਕਈ ਸਮਝੌਤਿਆਂ, ਪਹਿਲਕਦਮੀਆਂ ਅਤੇ ਪ੍ਰਾਜੈਕਟਾਂ ਬਾਰੇ ਗੱਲਬਾਤ ਕਰਨ ਲਈ ਵਿਚਾਰ ਕਰ ਰਹੇ ਹਨ। ਇਸ ਫੇਰੀ ਦੀਆਂ ਤਿਆਰੀਆਂ ਦੇ ਹਿੱਸੇ ਵਜੋਂ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਅੱਜ ਮਾਸਕੋ ਵਿੱਚ ਆਪਣੇ ਰੂਸੀ ਹਮਰੁਤਬਾ ਸਰਗੇਈ ਲਾਵਰੋਵ ਨਾਲ ਗੱਲਬਾਤ ਕੀਤੀ।
ਜੈਸ਼ੰਕਰ ਨੇ ਕਿਹਾ, ‘ਇਹ ਖਾਸ ਮੌਕਾ ਹੈ ਤੇ ਮੇਰੇ ਲਈ ਹੋਰ ਵੀ ਮਹੱਤਵਪੂਰਨ ਹੈ ਕਿਉਂਕਿ ਅਸੀਂ 23ਵੇਂ ਸਾਲਾਨਾ ਸੰਮੇਲਨ ਲਈ ਰਾਸ਼ਟਰਪਤੀ ਪੂਤਿਨ ਦੀ ਭਾਰਤ ਫੇਰੀ ਦੀ ਤਿਆਰੀ ਕਰ ਰਹੇ ਹਾਂ। ਇਸ ਦੌਰਾਨ ਵੱਖ-ਵੱਖ ਖੇਤਰਾਂ ਵਿੱਚ ਦੁਵੱਲੇ ਸਮਝੌਤੇ, ਪਹਿਲਕਦਮੀਆਂ ਅਤੇ ਪ੍ਰਾਜੈਕਟਾਂ 'ਤੇ ਚਰਚਾ ਹੋਈ। ਅਸੀਂ ਆਉਣ ਵਾਲੇ ਦਿਨਾਂ ਵਿੱਚ ਇਸ ਨੂੰ ਅੰਤਿਮ ਰੂਪ ਦੇਣ ਦੀ ਉਮੀਦ ਕਰਦੇ ਹਾਂ। ਇਹ ਯਕੀਨੀ ਤੌਰ ’ਤੇ ਸਾਡੀ ਵਿਸ਼ੇਸ਼ ਅਤੇ ਵਿਸ਼ੇਸ਼ ਅਧਿਕਾਰ ਪ੍ਰਾਪਤ ਰਣਨੀਤਕ ਭਾਈਵਾਲੀ ਮਜ਼ਬੂਤ ਕਰੇਗੀ।’ ਪੀਟੀਆਈ
Advertisement
Advertisement
Advertisement
×

