ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਵਿਜੇਂਦਰ ਗੁਪਤਾ ਵੱਲੋਂ ਲੰਡਨ ਦੀ ਬ੍ਰਿਟਿਸ਼ ਲਾਇਬ੍ਰੇਰੀ ਦਾ ਦੌਰਾ

ਦਿੱਲੀ ਵਿਧਾਨ ਸਭਾ ਸਪੀਕਰ ਦੇ ਦੌਰੇ ਦਾ ਬਰਤਾਨਵੀ ਹਾਈ ਕਮਿਸ਼ਨ ਵੱਲੋਂ ਕੀਤਾ ਗਿਆ ਪ੍ਰਬੰਧ
ਲਾਇਬ੍ਰੇਰੀ ਵਿੱਚ ਭਾਰਤੀ ਇਤਿਹਾਸ ਨਾਲ ਸਬੰਧਿਤ ਰਿਕਾਰਡ ਦੇਖਦੇ ਹੋਏ ਵਿਜੇਂਦਰ ਗੁਪਤਾ ਤੇ ਹੋਰ।
Advertisement

ਦਿੱਲੀ ਵਿਧਾਨ ਸਭਾ ਦੇ ਸਪੀਕਰ ਵਿਜੇਂਦਰ ਗੁਪਤਾ ਨੇ ਲੰਡਨ ਵਿੱਚ ਬ੍ਰਿਟਿਸ਼ ਲਾਇਬ੍ਰੇਰੀ ਦਾ ਦੌਰਾ ਕੀਤਾ ਤਾਂ ਜੋ ਦਿੱਲੀ ਵਿਧਾਨ ਸਭਾ ਦੇ ਇਤਿਹਾਸ ਤੇ ਕੇਂਦਰੀ ਵਿਧਾਨ ਸਭਾ ਤੋਂ ਲੈ ਕੇ ਦਿੱਲੀ ਵਿਧਾਨ ਸਭਾ ਤੱਕ ਵਿਸ਼ੇਸ਼ ਤੌਰ ’ਤੇ ਤਿਆਰ ਕੀਤੇ ਸੰਗ੍ਰਹਿ ਵਿੱਚ ਰਿਕਾਰਡ, ਤਸਵੀਰਾਂ ਅਤੇ ਲਿਖਤੀ ਰਿਕਾਰਡਾਂ ਦਾ ਅਧਿਐਨ ਕੀਤਾ ਜਾ ਸਕੇ।

ਦਿੱਲੀ ਵਿਧਾਨ ਸਭਾ ਦੇ ਸਪੀਕਰ ਦੇ ਇਸ ਦੌਰਾ ਦਾ ਪ੍ਰਬੰਧ ਬ੍ਰਿਟੀਸ਼ ਹਾਈ ਕਮਿਸ਼ਨ ਵੱਲੋਂ ਕੀਤਾ ਗਿਆ ਸੀ। ਇਸ ਮੌਕੇ ਸ੍ਰੀ ਗੁਪਤਾ ਨੇ ਬ੍ਰਿਟਿਸ਼ ਲਾਇਬ੍ਰੇਰੀ ਵਿੱਚ ਅੰਤਰਰਾਸ਼ਟਰੀ ਦਫਤਰ ਪ੍ਰਬੰਧਕ ਸੇਸੀਲ ਕਮਿਊਨਲ ਨੂੰ ‘ਮੋਦੀ 2.0’ ਕਿਤਾਬ ਭੇਟ ਕੀਤੀ। ਲਾਇਬ੍ਰੇਰੀ ਅਧਿਕਾਰੀਆਂ ਨੇ ਦਿੱਲੀ ਵਿਧਾਨ ਸਭਾ ਨਾਲ ਨਿਰੰਤਰ ਸਹਿਯੋਗ ਦਾ ਭਰੋਸਾ ਦਿੱਤਾ। ਬ੍ਰਿਟਿਸ਼ ਹਾਈ ਕਮਿਸ਼ਨ ਦੀ ਮੈਂਬਰ ਸਹਾਰਾ ਕੁਰੈਸ਼ੀ ਵੀ ਮੌਜੂਦ ਸਨ। ਇਹ ਜਾਣਕਾਰੀ ਦਿੱਲੀ ਵਿਧਾਨ ਸਭਾ ਦੇ ਦਫਤਰ ਵੱਲੋਂ ਜਾਰੀ ਕੀਤੀ ਗਈ।

Advertisement

ਸ੍ਰੀ ਗੁਪਤਾ ਨੇ 1900 ਤੋਂ ਲੈ ਕੇ 1930 ਤੱਕ ਦੇ ਭਾਰਤੀ ਵਿਧਾਨਕ ਰਿਕਾਰਡਾਂ ਦਾ ਅਧਿਐਨ ਕੀਤਾ, ਜਿਸ ਨੇ ਦੇਸ਼ ਦੇ ਵਿਧਾਨਕ ਅਤੇ ਸੰਸਦੀ ਇਤਿਹਾਸ ਦੇ ਮਹੱਤਵਪੂਰਨ ਪਹਿਲੂਆਂ ਬਾਰੇ ਕੀਮਤੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੁਰਲੱਭ ਲਿਖਤੀ ਰਿਕਾਰਡਾਂ, ਫੋਟੋਆਂ ਅਤੇ ਪੁਰਾਲੇਖਾਂ ਦਾ ਨਿਰੀਖਣ ਕੀਤਾ ਜੋ ਬ੍ਰਿਟਿਸ਼ ਸ਼ਾਸਨ ਦੌਰਾਨ ਭਾਰਤ ਦੇ ਵਿਧਾਨਕ ਅਤੇ ਸੰਸਦੀ ਵਿਕਾਸ ਵਿੱਚ ਮਹੱਤਵਪੂਰਨ ਘਟਨਾਵਾਂ ਨੂੰ ਦਰਸਾਉਂਦੇ ਹਨ। ਬ੍ਰਿਟਿਸ਼ ਲਾਇਬ੍ਰੇਰੀ ਮਾਹਿਰਾਂ ਨੇ ਸ੍ਰੀ ਗੁਪਤਾ ਨੂੰ ਇਤਿਹਾਸਕ ਦਸਤਾਵੇਜ਼ਾਂ ਨੂੰ ਸੁਰੱਖਿਅਤ ਰੱਖਣ ਲਈ ਵਰਤੀਆਂ ਜਾਂਦੀਆਂ ਆਧੁਨਿਕ ਸੰਭਾਲ ਅਤੇ ਡਿਜੀਟਾਈਜ਼ੇਸ਼ਨ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ 20ਵੀਂ ਸਦੀ ਦੇ ਸ਼ੁਰੂ ਤੋਂ ਭਾਰਤੀ ਵਿਧਾਨਿਕ ਪਰਿਸ਼ਦ ਅਤੇ ਕੌਂਸਲ ਚੈਂਬਰਾਂ ਦੀਆਂ ਦੁਰਲੱਭ ਤਸਵੀਰਾਂ ਦੇ ਰਿਕਾਰਡਾਂ ਦੀ ਵੀ ਸਮੀਖਿਆ ਕੀਤੀ। ਮੁੱਖ ਤਸਵੀਰਾਂ ਵਿੱਚ 1911 ਦਾ ਦਿੱਲੀ ਦਰਬਾਰ ਸ਼ਾਮਲ ਹੈ, ਜਿਸ ਵਿੱਚ ਰਾਜਾ ਜਾਰਜ ਪੰਜਵੇਂ ਅਤੇ ਰਾਣੀ ਮੈਰੀ ਦੇ ਆਗਮਨ, ਸ਼ਾਹੀ ਜਲੂਸ ਅਤੇ ਰੰਗਾਂ ਦੀ ਪੇਸ਼ਕਾਰੀ ਨੂੰ ਦਰਸਾਇਆ ਗਿਆ ਹੈ। ਸੰਗ੍ਰਹਿ ਵਿੱਚ ਨਵੀਂ ਦਿੱਲੀ ਅਤੇ ਸਰਕਾਰੀ ਭਵਨ ਦੇ ਸ਼ੁਰੂਆਤੀ ਦ੍ਰਿਸ਼ ਸ਼ਾਮਲ ਹਨ, ਜਿਸ ਵਿੱਚ ਸਕੱਤਰੇਤ ਇਮਾਰਤ, ਦਰਬਾਰ ਹਾਲ ਅਤੇ ਰਸਮੀ ਬਾਗ ਸ਼ਾਮਲ ਹਨ।

Advertisement
Show comments