DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਉਪ ਰਾਸ਼ਟਰਪਤੀ ਦਾ ਦਫ਼ਤਰ ਕੋਈ ਸਿਆਸੀ ਸੰਸਥਾ ਨਹੀਂ: ‘ਇੰਡੀਆ’ ਗੱਠਜੋੜ

ਇੰਡੀਆ ਗੱਠਜੋੜ ਦੇ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬੀ ਸੁਦਰਸ਼ਨ ਰੈੱਡੀ ਨੇ ਅੱਜ ਇੱਥੇ ਕਿਹਾ ਕਿ ਉਪ ਰਾਸ਼ਟਰਪਤੀ ਦਾ ਦਫ਼ਤਰ ਇੱਕ ਉੱਚ ਸੰਵਿਧਾਨਕ ਸੰਸਥਾ ਹੈ ਨਾ ਕਿ ਇੱਕ ਰਾਜਨੀਤਿਕ ਸੰਸਥਾ। ਉਨ੍ਹਾਂ ਗੁਹਾਟੀ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ‘‘ਇਹ ਕੋਈ ਸਧਾਰਨ...
  • fb
  • twitter
  • whatsapp
  • whatsapp
featured-img featured-img
Photo: X@sansad_tv
Advertisement
ਇੰਡੀਆ ਗੱਠਜੋੜ ਦੇ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬੀ ਸੁਦਰਸ਼ਨ ਰੈੱਡੀ ਨੇ ਅੱਜ ਇੱਥੇ ਕਿਹਾ ਕਿ ਉਪ ਰਾਸ਼ਟਰਪਤੀ ਦਾ ਦਫ਼ਤਰ ਇੱਕ ਉੱਚ ਸੰਵਿਧਾਨਕ ਸੰਸਥਾ ਹੈ ਨਾ ਕਿ ਇੱਕ ਰਾਜਨੀਤਿਕ ਸੰਸਥਾ।

ਉਨ੍ਹਾਂ ਗੁਹਾਟੀ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ‘‘ਇਹ ਕੋਈ ਸਧਾਰਨ ਸਿਆਸੀ ਸੰਸਥਾ ਨਹੀਂ ਹੈ... ਉਸ ਅਹੁਦੇ ’ਤੇ ਬੈਠਣ ਦਾ ਇਰਾਦਾ ਰੱਖਣ ਵਾਲੇ ਵਿਅਕਤੀ ਲਈ ਲੋੜੀਂਦੇ ਗੁਣ ਇੱਕ ਜੱਜ ਦੇ ਸਮਾਨ ਹਨ, ਤੁਹਾਡੇ ਸ਼ਬਦਾਂ, ਕਾਰਵਾਈਆਂ ਅਤੇ ਕੰਮਾਂ ਵਿੱਚ ਨਿਰਪੱਖਤਾ, ਵਾਜਬ ਅਤੇ ਨਿਰਪੱਖ ਝਲਕਾਰਾ ਹੋਣਾ ਚਾਹੀਦਾ ਹੈ... ਇਹ ਮੇਰੀ ਉਪ ਰਾਸ਼ਟਰਪਤੀ ਦੇ ਦਫ਼ਤਰ ਬਾਰੇ ਸਮਝ ਹੈ।’’

Advertisement

ਉਨ੍ਹਾਂ ਇਸ ਤੋਂ ਪਹਿਲਾਂ ਗੱਲਬਾਤ ਕਰਦਿਆਂ ਕਿਹਾ ਕਿ ਭਾਰਤੀ ਚੋਣ ਕਮਿਸ਼ਨ (ECI) ਇੱਕ ਸੰਵਿਧਾਨਕ ਸੰਸਥਾ ਹੈ ਜਿਸ ਨੂੰ ਦੇਸ਼ ਵਿੱਚ ਸੁਤੰਤਰ ਅਤੇ ਨਿਰਪੱਖ ਚੋਣਾਂ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਉਨ੍ਹਾਂ ਕਿਹਾ, ‘‘ਕਿਸੇ ਵੀ ਵਿਅਕਤੀ ਨੂੰ ਚੋਣ ਵਿੱਚ ਹਿੱਸਾ ਲੈਣ ਤੋਂ ਰੋਕਣ ਲਈ ਕੋਈ ਪਹਿਲਾਂ ਤੋਂ ਤਿਆਰ ਕੀਤਾ ਨਕਸ਼ਾ ਨਹੀਂ ਹੋ ਸਕਦਾ।’’

ਜਦੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੋਧ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਕਿਉਂਕਿ ਇਹ ਮਾਮਲਾ ‘ਸੁਪਰੀਮ ਕੋਰਟ ਵਿੱਚ ਵਿਚਾਰ ਅਧੀਨ ਹੈ, ਇਸ ਲਈ ਇਸ ’ਤੇ ਮੇਰੇ ਵੱਲੋਂ ਕੋਈ ਵੀ ਟਿੱਪਣੀ ਨਾ ਕਰਨਾ ਹੀ ਸਮਝਦਾਰੀ ਹੋਵੇਗੀ।’

Advertisement
×