ਦਿੱਲੀ ਵਿੱਚ ਪਹਿਲੀ ਤੋਂ ਮਿਆਦ ਪੁੱਗੇ ਵਾਹਨਾਂ ਨੂੰ ਨਹੀਂ ਮਿਲੇਗਾ ਈਂਧਣ
ਨਵੀਂ ਦਿੱਲੀ (ਮਨਧੀਰ ਸਿੰਘ ਦਿਓਲ); ਹਵਾ ਦੀ ਗੁਣਵੱਤਾ ਸਬੰਧੀ ਪ੍ਰਬੰਧਨ ਕਮਿਸ਼ਨ (ਸੀਏਕਿਊਐੱਮ) ਨੇ ਕਿਹਾ ਹੈ ਕਿ ਸਾਰੇ ਐਂਡ-ਆਫ਼-ਲਾਈਫ (ਈਓਐੱਲ) ਵਾਹਨਾਂ - 10 ਸਾਲ ਤੋਂ ਵੱਧ ਪੁਰਾਣੇ ਡੀਜ਼ਲ ਵਾਹਨ ਅਤੇ 15 ਸਾਲ ਤੋਂ ਵੱਧ ਪੁਰਾਣੇ ਪੈਟਰੋਲ ਵਾਹਨ ਭਾਵੇਂ ਉਹ ਕਿਸੇ ਵੀ...
Advertisement
ਨਵੀਂ ਦਿੱਲੀ (ਮਨਧੀਰ ਸਿੰਘ ਦਿਓਲ); ਹਵਾ ਦੀ ਗੁਣਵੱਤਾ ਸਬੰਧੀ ਪ੍ਰਬੰਧਨ ਕਮਿਸ਼ਨ (ਸੀਏਕਿਊਐੱਮ) ਨੇ ਕਿਹਾ ਹੈ ਕਿ ਸਾਰੇ ਐਂਡ-ਆਫ਼-ਲਾਈਫ (ਈਓਐੱਲ) ਵਾਹਨਾਂ - 10 ਸਾਲ ਤੋਂ ਵੱਧ ਪੁਰਾਣੇ ਡੀਜ਼ਲ ਵਾਹਨ ਅਤੇ 15 ਸਾਲ ਤੋਂ ਵੱਧ ਪੁਰਾਣੇ ਪੈਟਰੋਲ ਵਾਹਨ ਭਾਵੇਂ ਉਹ ਕਿਸੇ ਵੀ ਸੂਬੇ ਵਿੱਚ ਰਜਿਸਟਰਡ ਹੋਣ, ਨੂੰ ਪਹਿਲੀ ਜੁਲਾਈ ਤੋਂ ਦਿੱਲੀ ਵਿੱਚ ਈਂਧਣ ਨਹੀਂ ਦਿੱਤਾ ਜਾਵੇਗਾ। ਸੀਏਕਿਊਐੱਮ ਨੇ ਅਪਰੈਲ ਵਿੱਚ ਈਂਧਣ ਸਟੇਸ਼ਨਾਂ ਨੂੰ ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਸੀ ਕਿ ਪਹਿਲੀ ਜੁਲਾਈ ਤੋਂ ਕਿਸੇ ਵੀ ਈਓਐੱਲ ਵਾਹਨ ਨੂੰ ਈਂਧਣ ਨਹੀਂ ਦਿੱਤਾ ਜਾਣਾ ਚਾਹੀਦਾ। ਦਿੱਲੀ ਦੇ ਕੁੱਲ 520 ਈਂਧਣ ਸਟੇਸ਼ਨਾਂ ’ਚੋਂ 500 ’ਤੇ ਆਟੋਮੇਟਿਡ ਨੰਬਰ ਪਲੇਟ ਰੀਕੋਗਨੀਸ਼ਨ (ਏਐੱਨਪੀਆਰ) ਕੈਮਰੇ ਲਗਾ ਦਿੱਤੇ ਗਏ ਹਨ ਅਤੇ ਬਾਕੀ ਨੂੰ 30 ਜੂਨ ਤੱਕ ਕਵਰ ਕਰ ਲਿਆ ਜਾਵੇਗਾ।
Advertisement
Advertisement
×