Advertisement
ਯੂਆਈਡੀਏਆਈ ਵੱਲੋਂ ਵਿਅਕਤੀਆਂ ਦੇ ਡੇਟਾ ਦੀ ਦੁਰਵਰਤੋਂ ਨੂੰ ਰੋਕਣ ਲਈ ਧਾਰਕ ਦੀ ਫੋਟੋ ਅਤੇ ਕਿਊਆਰ ਕੋਡ ਨਾਲ ਆਧਾਰ ਕਾਰਡ ਜਾਰੀ ਕਰਨ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਆਧਾਰ ਸਬੰਧੀ ਕਾਨਫਰੰਸ ਵਿੱਚ, UIDAI ਦੇ ਸੀਈਓ ਭੁਵਨੇਸ਼ ਕੁਮਾਰ ਨੇ ਕਿਹਾ ਕਿ ਅਥਾਰਟੀ ਦਸੰਬਰ ਵਿੱਚ ਨਵੇਂ ਆਧਾਰ ਜਾਰੀ ਕਰਨ ਦੀ ਯੋਜਨਾ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਨਵਾਂ ਆਧਾਰ ਕਾਰਡ ਇਸ ਦੀ ਦੁਰਵਰਤੋਂ ਕਰਨ ਵਾਲਿਆਂ ’ਤੇ ਰੋਕ ਲਾਵੇਗਾ। ਇਹ ਵੀ ਦੱਸਣਾ ਬਣਦਾ ਹੈ ਕਿ ਹੋਟਲ ਸਨਅਤ ਤੇ ਹੋਰ ਸੰਸਥਾਵਾਂ ਆਧਾਰ ਕਾਰਡ ਦੀਆਂ ਫੋਟੋ ਕਾਪੀਆਂ ਸਾਂਭ ਕੇ ਰੱਖਦੀਆਂ ਹਨ ਜਿਸ ਕਾਰਨ ਕਈ ਵਿਅਕਤੀਆਂ ਦੀ ਨਿੱਜੀ ਜਾਣਕਾਰੀ ਲੀਕ ਹੋ ਜਾਂਦੀ ਹੈ। ਸ੍ਰੀ ਭੁਵਨੇਸ਼ ਨੇ ਕਿਹਾ ਕਿ ਆਧਾਰ ਕਾਰਡ ’ਤੇ ਕਿਸੇ ਵੀ ਜਾਣਕਾਰੀ ਕਿਉਂ ਹੋਵੇ, ਇਸ ਕਾਰਡ ’ਤੇ ਸਿਰਫ ਫੋਟੋ ਤੇ ਕਿਊ ਆਰ ਕੋਡ ਹੋਣਾ ਚਾਹੀਦਾ ਹੈ।
Advertisement
Advertisement
×

