ਪਾਰਕ ’ਚ ਬੈਠੇ ਦੋ ਵਿਅਕਤੀਆਂ ਨੂੰ ਗੋਲੀਆਂ ਮਾਰੀਆਂ
ਪੱਤਰ ਪ੍ਰੇਰਕ ਨਵੀਂ ਦਿੱਲੀ, 9 ਜੁਲਾਈ ਦਿੱਲੀ ਦੇ ਸੀਲਮਪੁਰ ਖੇਤਰ ਵਿੱਚ ਸਵੇਰੇ ਦੋ ਵਿਅਕਤੀਆਂ ਨੂੰ ਗੋਲੀ ਮਾਰ ਦਿੱਤੀ ਗਈ। ਪੀੜਤਾਂ ਦੀ ਪਛਾਣ ਉਮਰ (19) ਅਤੇ ਵਸੀਮ (35) ਵਜੋਂ ਹੋਈ ਹੈ। ਗੋਲੀਆਂ ਉਦੋਂ ਚਲਾਈਆਂ ਗਈਆਂ ਜਦੋਂ ਉਹ ਸਵੇਰੇ ਕਰੀਬ 1.40 ਵਜੇ...
Advertisement
ਪੱਤਰ ਪ੍ਰੇਰਕ
ਨਵੀਂ ਦਿੱਲੀ, 9 ਜੁਲਾਈ
Advertisement
ਦਿੱਲੀ ਦੇ ਸੀਲਮਪੁਰ ਖੇਤਰ ਵਿੱਚ ਸਵੇਰੇ ਦੋ ਵਿਅਕਤੀਆਂ ਨੂੰ ਗੋਲੀ ਮਾਰ ਦਿੱਤੀ ਗਈ। ਪੀੜਤਾਂ ਦੀ ਪਛਾਣ ਉਮਰ (19) ਅਤੇ ਵਸੀਮ (35) ਵਜੋਂ ਹੋਈ ਹੈ। ਗੋਲੀਆਂ ਉਦੋਂ ਚਲਾਈਆਂ ਗਈਆਂ ਜਦੋਂ ਉਹ ਸਵੇਰੇ ਕਰੀਬ 1.40 ਵਜੇ ਇੱਕ ਪਾਰਕ ਵਿੱਚ ਬੈਠੇ ਸਨ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਪੁਲੀਸ ਨੇ ਕੇਸ ਦਰਜ ਕਰ ਲਿਆ ਹੈ ਅਤੇ ਹਮਲਾਵਰਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲੀਸ ਦੇ ਡਿਪਟੀ ਕਮਿਸ਼ਨਰ (ਉੱਤਰ ਪੂਰਬ) ਜੋਏ ਟਿਰਕੀ ਨੇ ਦੱਸਿਆ ਕਿ ਹਮਲਾਵਰਾਂ ਵਿੱਚੋਂ ਇੱਕ, ਆਜ਼ਾਦ (42) ਵਾਸੀ ਮੁਸਤਫਾਬਾਦ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਨੇ ਪਹਿਲਾਂ ਵੀ ਕਈ ਚੋਰੀਆਂ ਅਤੇ ਖੋਹ ਦੀਆਂ ਵਾਰਦਾਤਾਂ ਕੀਤੀਆਂ ਹਨ। ਪੁਲੀਸ ਨੇ ਉਸ ਕੋਲੋਂ 7.65 ਐਮਐਮ ਦਾ ਪਿਸਤੌਲ ਬਰਾਮਦ ਕੀਤਾ ਹੈ। ਦੂਜੇ ਹਮਲਾਵਰ ਦੀ ਪਛਾਣ ਗਾਜ਼ੀਆਬਾਦ ਦੇ ਰਹਿਣ ਵਾਲੇ ਜਾਹਿਦ ਉਰਫ ਚੋਰ (40) ਵਜੋਂ ਹੋਈ ਹੈ। ਉਹ ਫਰਾਰ ਹੈ। ਪੁਲੀਸ ਵੱਲੋਂ ਜਾਹਿਦ ਨੂੰ ਫੜਨ ਦੀਆਂ ਕੋਸ਼ਿਸ਼ਾਂ ਜਾਰੀ ਹਨ।
Advertisement
