ਈ-ਰਿਕਸ਼ਾ ਚਾਰਜਿੰਗ ਸਟੇਸ਼ਨ ’ਤੇ ਅੱਗ ਲੱਗਣ ਕਾਰਨ ਦੋ ਦੀ ਮੌਤ
ਨਵੀਂ ਦਿੱਲੀ, 9 ਜੂਨ ਉੱਤਰ-ਪੂਰਬੀ ਦਿੱਲੀ ਦੇ ਦਿਲਸ਼ਾਦ ਗਾਰਡਨ ਖੇਤਰ ਵਿੱਚ ਇੱਕ ਘਰ ਵਿੱਚ ਬਣਾਏ ਈ-ਰਿਕਸ਼ਾ ਚਾਰਜਿੰਗ ਸਟੇਸ਼ਨ ਵਿੱਚ ਅੱਗ ਲੱਗਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ। ਪੁਲੀਸ ਨੇ ਕਿਹਾ ਕਿ ਅੱਗ ਗਲੀ ਇੱਕ ਘਰ ਦੀ ਜ਼ਮੀਨੀ ਮੰਜ਼ਿਲ ’ਤੇ...
Advertisement
ਨਵੀਂ ਦਿੱਲੀ, 9 ਜੂਨ
ਉੱਤਰ-ਪੂਰਬੀ ਦਿੱਲੀ ਦੇ ਦਿਲਸ਼ਾਦ ਗਾਰਡਨ ਖੇਤਰ ਵਿੱਚ ਇੱਕ ਘਰ ਵਿੱਚ ਬਣਾਏ ਈ-ਰਿਕਸ਼ਾ ਚਾਰਜਿੰਗ ਸਟੇਸ਼ਨ ਵਿੱਚ ਅੱਗ ਲੱਗਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ। ਪੁਲੀਸ ਨੇ ਕਿਹਾ ਕਿ ਅੱਗ ਗਲੀ ਇੱਕ ਘਰ ਦੀ ਜ਼ਮੀਨੀ ਮੰਜ਼ਿਲ ’ਤੇ ਲੱਗੀ ਜਿੱਥੇ ਈ-ਰਿਕਸ਼ਾ ਚਾਰਜ ਕੀਤੇ ਜਾ ਰਹੇ ਸਨ। ਹਾਲ ਦੀ ਘੜੀ ਸ਼ੱਕ ਹੈ ਕਿ ਸ਼ਾਰਟ ਸਰਕਟ ਕਾਰਨ ਅੱਗ ਲੱਗੀ ਹੋ ਸਕਦੀ ਹੈ। ਇਸ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ, ‘‘ਮੌਕੇ ’ਤੇ ਦੋ ਵਿਅਕਤੀ ਮ੍ਰਿਤ ਪਾਏ ਗਏ, ਜਿੰਨ੍ਹਾਂ ਦੀ ਪਛਾਣ ਘਰ ਵਿੱਚ ਰਹਿਣ ਵਾਲੇ ਸ਼ਸ਼ੀ (25) ਅਤੇ ਘਟਨਾ ਸਮੇਂ ਮੌਜੂਦ ਇੱਕ ਵਿਅਕਤੀ ਬੱਲੂ (55) ਵਜੋਂ ਹੋਈ ਹੈ।’’
ਅੱਗ ਲੱਗਣ ਕਾਰਨ ਦੋ ਈ-ਰਿਕਸ਼ਾ ਪੂਰੀ ਤਰ੍ਹਾਂ ਸੜ ਗਏ। ਮੌਤ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਦਿੱਲੀ ਫਾਇਰ ਸਰਵਿਸ (DFS) ਦੇ ਅਧਿਕਾਰੀ ਨੇ ਦੱਸਿਆ ਕਿ ਤਾਹਿਰਪੁਰ ਦੀ ਕੋਡੀ ਕਲੋਨੀ ਤੋਂ ਰਾਤ 11:32 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਚਾਰ ਫਾਇਰ ਟੈਂਡਰ ਮੌਕੇ 'ਤੇ ਭੇਜੇ ਗਏ ਅਤੇ ਅੱਗ ’ਤੇ ਕਾਬੂ ਪਾਇਆ ਗਿਆ। -ਪੀਟੀਆਈ
Advertisement
Advertisement
×