ਧਮਾਕੇ ਤੋਂ ਚਾਰ ਦਿਨਾਂ ਬਾਅਦ ਲਾਲ ਕਿਲਾ ਮੈਟਰੋ ਸਟੇਸ਼ਨ ਦੇ ਦੋ ਗੇਟ ਖੋਲ੍ਹੇ
DMRC reopens 2 entry gates at Lal Quila Metro stationਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਲਾਲ ਕਿਲਾ ਮੈਟਰੋ ਸਟੇਸ਼ਨ ’ਤੇ ਦੋ ਐਂਟਰੀ ਗੇਟ ਅੱਜ ਖੋਲ੍ਹ ਦਿੱਤੇ। ਇਹ ਗੇਟ ਲਾਲ ਕਿਲਾ ਨੇੜੇ ਹੋਏ ਧਮਾਕੇ ਤੋਂ ਬਾਅਦ ਬੰਦ ਕਰ ਦਿੱਤੇ ਗਏ ਸਨ ਜੋ...
Advertisement
DMRC reopens 2 entry gates at Lal Quila Metro stationਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਲਾਲ ਕਿਲਾ ਮੈਟਰੋ ਸਟੇਸ਼ਨ ’ਤੇ ਦੋ ਐਂਟਰੀ ਗੇਟ ਅੱਜ ਖੋਲ੍ਹ ਦਿੱਤੇ। ਇਹ ਗੇਟ ਲਾਲ ਕਿਲਾ ਨੇੜੇ ਹੋਏ ਧਮਾਕੇ ਤੋਂ ਬਾਅਦ ਬੰਦ ਕਰ ਦਿੱਤੇ ਗਏ ਸਨ ਜੋ ਅੱਜ ਚਾਰ ਦਿਨਾਂ ਬਾਅਦ ਖੋਲ੍ਹ ਦਿੱਤੇ ਗਏ ਹਨ।
ਡੀਐਮਆਰਸੀ ਨੇ ਐਕਸ ’ਤੇ ਪੋਸਟ ਪਾ ਕੇ ਕਿਹਾ, ‘ਲਾਲ ਕਿਲਾ ਮੈਟਰੋ ਸਟੇਸ਼ਨ ਦੇ ਗੇਟ ਨੰਬਰ 2 ਅਤੇ 3 ਹੁਣ ਯਾਤਰੀਆਂ ਲਈ ਖੁੱਲ੍ਹੇ ਹਨ, ਜਿਸ ਨਾਲ ਅੰਸ਼ਕ ਪਹੁੰਚ ਬਹਾਲ ਹੋ ਗਈ ਹੈ। ਜ਼ਿਕਰਯੋਗ ਹੈ ਕਿ ਲਾਲ ਕਿਲੇ ਨੇੜੇ ਸੋਮਵਾਰ ਸ਼ਾਮ ਨੂੰ ਧਮਾਕਾ ਹੋਇਆ ਸੀ ਤੇ ਇਸ ਤੋਂ ਬਾਅਦ ਆਲੇ ਦੁਆਲੇ ਦੇ ਖੇਤਰ ਨੂੰ ਤੁਰੰਤ ਬੰਦ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਜਾਂਚ ਕੀਤੀ ਸੀ। ਪੀਟੀਆਈ
Advertisement
Advertisement
