ਮੂਨਕ ਨਹਿਰ ਵਿੱਚ ਦੋ ਬੱਚੇ ਡੁੱਬੇ
ਦਿੱਲੀ ਦੇ ਬਾਹਰੀ ਇਲਾਕੇ ਸ਼ਾਲੀਮਾਰ ਬਾਗ ਵਿੱਚ ਮੂਨਕ ਨਹਿਰ ਵਿੱਚ ਨਹਾਉਣ ਗਏ ਦੋ ਬੱਚਿਆਂ ਦੀ ਡੁੱਬਣ ਕਾਰਨ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਅਨਿਕੇਤ ਅਤੇ ਕ੍ਰਿਸ਼ਨ ਕੁਮਾਰ ਵਜੋਂ ਹੋਈ ਹੈ। ਦੋਵੇਂ ਬੱਚੇ ਆਯੁਰਵੈਦਿਕ ਹਸਪਤਾਲ ਦੇ ਨੇੜੇ ਰਹਿੰਦੇ ਸਨ। ਪੁਲੀਸ ਨੇ...
Advertisement
ਦਿੱਲੀ ਦੇ ਬਾਹਰੀ ਇਲਾਕੇ ਸ਼ਾਲੀਮਾਰ ਬਾਗ ਵਿੱਚ ਮੂਨਕ ਨਹਿਰ ਵਿੱਚ ਨਹਾਉਣ ਗਏ ਦੋ ਬੱਚਿਆਂ ਦੀ ਡੁੱਬਣ ਕਾਰਨ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਅਨਿਕੇਤ ਅਤੇ ਕ੍ਰਿਸ਼ਨ ਕੁਮਾਰ ਵਜੋਂ ਹੋਈ ਹੈ। ਦੋਵੇਂ ਬੱਚੇ ਆਯੁਰਵੈਦਿਕ ਹਸਪਤਾਲ ਦੇ ਨੇੜੇ ਰਹਿੰਦੇ ਸਨ। ਪੁਲੀਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤ ਪਰਿਵਾਰਾਂ ਦਾ ਕਹਿਣਾ ਹੈ ਕਿ ਨਹਿਰ ਦੇ ਕੰਢੇ ਸੁਰੱਖਿਆ ਦੀਵਾਰ ਦੀ ਘਾਟ ਹੈ, ਜਿਸ ਕਾਰਨ ਹਾਦਸੇ ਹੋ ਰਹੇ ਹਨ। ਸ਼ਾਮ ਨੂੰ ਪੁਲੀਸ ਨੂੰ ਸੂਚਨਾ ਮਿਲੀ ਕਿ ਬਾਹਰੀ ਦਿੱਲੀ ਵਿੱਚ ਐਤਵਾਰ ਸ਼ਾਮ ਨੂੰ ਬਾਹਰੀ ਦਿੱਲੀ ਦੇ ਸ਼ਾਲੀਮਾਰ ਬਾਗ ਵਿੱਚ ਮੂਨਕ ਨਹਿਰ ਵਿੱਚ ਨਹਾਉਣ ਗਏ ਦੋ ਬੱਚੇ ਡੁੱਬ ਗਏ। ਲਗਪਗ ਦੋ ਤੋਂ ਤਿੰਨ ਘੰਟੇ ਤੱਕ ਚੱਲੇ ਸਰਚ ਆਪ੍ਰੇਸ਼ਨ ਤੋਂ ਬਾਅਦ, ਦੋਵਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਨਹਿਰ ਵਿੱਚੋਂ ਕੱਢ ਕੇ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਿਆ ਗਿਆ। ਪੋਸਟਮਾਰਟਮ ਤੋਂ ਬਾਅਦ, ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ।
Advertisement
Advertisement
×