ਹਵਾਈ ਅੱਡੇ ਤੋਂ 7 ਕਰੋੜ ਦੇ ਗਾਂਜੇ ਸਣੇ ਦੋ ਕਾਬੂ
ਦਿੱਲੀ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਕਸਟਮ ਵਿਭਾਗ ਨੇ 7 ਕਰੋੜ ਰੁਪਏ ਤੋਂ ਵੱਧ ਕੀਮਤ ਦੇ ਨਸ਼ੀਲੇ ਪਦਾਰਥਾਂ ਨਾਲ ਦੋ ਭਾਰਤੀ ਯਾਤਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਸੋਮਵਾਰ ਨੂੰ ਕੀਤੀ ਗਈ ਜਦੋਂ ਇਹ ਦੋਵੇਂ ਯਾਤਰੀ ਥਾਈਲੈਂਡ...
Advertisement
ਦਿੱਲੀ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਕਸਟਮ ਵਿਭਾਗ ਨੇ 7 ਕਰੋੜ ਰੁਪਏ ਤੋਂ ਵੱਧ ਕੀਮਤ ਦੇ ਨਸ਼ੀਲੇ ਪਦਾਰਥਾਂ ਨਾਲ ਦੋ ਭਾਰਤੀ ਯਾਤਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਸੋਮਵਾਰ ਨੂੰ ਕੀਤੀ ਗਈ ਜਦੋਂ ਇਹ ਦੋਵੇਂ ਯਾਤਰੀ ਥਾਈਲੈਂਡ ਦੇ ਬੈਂਕਾਕ ਤੋਂ ਦਿੱਲੀ ਪਹੁੰਚੇ ਸਨ। ਅਧਿਕਾਰੀਆਂ ਮੁਤਾਬਕ ਜਦੋਂ ਯਾਤਰੀਆਂ ਦੇ ਸਾਮਾਨ ਦੀ ਐਕਸ-ਰੇ ਸਕੈਨਿੰਗ ਕੀਤੀ ਗਈ ਤਾਂ ਇੱਕ ਸਲੇਟੀ-ਨੀਲੇ ਰੰਗ ਦੇ ਟਰਾਲੀ ਬੈਗ ਵਿੱਚ ਕੁਝ ਸ਼ੱਕੀ ਪਦਾਰਥ ਨਜ਼ਰ ਆਇਆ। ਬੈਗ ਦੀ ਬਾਰੀਕੀ ਨਾਲ ਜਾਂਚ ਕਰਨ ’ਤੇ ਉਸ ਵਿੱਚੋਂ ਪੋਲੀਥੀਨ ਦੇ ਚਾਰ ਪਾਊਚ ਮਿਲੇ, ਜਿਨ੍ਹਾਂ ਵਿੱਚ ਹਰੇ ਰੰਗ ਦਾ 7,213 ਗ੍ਰਾਮ ਨਸ਼ੀਲਾ ਪਦਾਰਥ ਭਰਿਆ ਹੋਇਆ ਸੀ। ਕਸਟਮ ਵਿਭਾਗ ਨੇ ਦੱਸਿਆ ਕਿ ਪਹਿਲੀ ਨਜ਼ਰੇ ਇਹ ਪਦਾਰਥ ਗਾਂਜਾ ਲੱਗ ਰਿਹਾ ਹੈ। ਦੋਵਾਂ ਯਾਤਰੀਆਂ ਨੂੰ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
Advertisement
Advertisement
