ਲੱਖਾਂ ਰੁਪਏ ਦੀ ਚੋਰੀ ਦੇ ਦੋਸ਼ ਹੇਠ ਦੋ ਗ੍ਰਿਫ਼ਤਾਰ
ਇੱਥੇ ਦੱਖਣ-ਪੱਛਮੀ ਦੀ ਪੁਲੀਸ ਨੇ ਦੱਸਿਆ ਕਿ ਇੱਕ ਗ਼ੈਰ ਸਰਕਾਰੀ ਸੰਗਠਨ ਦੇ ਦਫਤਰ ਤੋਂ 25 ਲੱਖ ਰੁਪਏ ਦੀ ਚੋਰੀ ਦੇ ਦੋਸ਼ ਵਿੱਚ ਇੱਕ ਅਪਰਾਧ ਸ਼ੋਅ ਤੋਂ ਪ੍ਰੇਰਿਤ ਇੱਕ ਐੱਨ ਜੀ ਓ ਦੇ ਡਰਾਈਵਰ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ...
Advertisement
ਇੱਥੇ ਦੱਖਣ-ਪੱਛਮੀ ਦੀ ਪੁਲੀਸ ਨੇ ਦੱਸਿਆ ਕਿ ਇੱਕ ਗ਼ੈਰ ਸਰਕਾਰੀ ਸੰਗਠਨ ਦੇ ਦਫਤਰ ਤੋਂ 25 ਲੱਖ ਰੁਪਏ ਦੀ ਚੋਰੀ ਦੇ ਦੋਸ਼ ਵਿੱਚ ਇੱਕ ਅਪਰਾਧ ਸ਼ੋਅ ਤੋਂ ਪ੍ਰੇਰਿਤ ਇੱਕ ਐੱਨ ਜੀ ਓ ਦੇ ਡਰਾਈਵਰ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਰਾਜੇਂਦਰ ਕੁਮਾਰ (43), ਵਾਸੀ ਆਰ.ਕੇ. ਪੁਰਮ ਅਤੇ ਰਾਜੇਸ਼ ਕੁਮਾਰ (36) ਵਾਸੀ ਬੁਰਾੜੀ ਵਜੋਂ ਹੋਈ ਹੈ। ਡਿਪਟੀ ਕਮਿਸ਼ਨਰ ਅਮਿਤ ਗੋਇਲ ਨੇ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਕਿ ਓਡੀਆ ਸਮਾਜ ਟਰੱਸਟ ਦਾ ਡਰਾਈਵਰ ਰਾਜੇਂਦਰ, ਮਾਸਟਰਮਾਈਂਡ ਸੀ। ਉਸ ਨੇ ਕਥਿਤ ਤੌਰ ’ਤੇ ਟੀ.ਵੀ. ਸ਼ੋਅ ਕ੍ਰਾਈਮ ਪੈਟਰੋਲ ਤੋਂ ਪ੍ਰੇਰਨਾ ਲੈ ਕੇ ਚੋਰੀ ਦੀ ਯੋਜਨਾ ਬਣਾ ਕੇ ਅਤੇ ਰਾਜੇਸ਼ ਨੂੰ ਆਪਣੇ ਸਾਥੀ ਵਜੋਂ ਸ਼ਾਮਲ ਕੀਤਾ। ਸ਼ਿਕਾਇਤਕਰਤਾ ਕਾਰਜਕਾਰੀ ਨਿਰਦੇਸ਼ਕ ਜੇ.ਆਰ.ਦਾਸ ਨੇ ਪੁਲੀਸ ਨੂੰ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ, ਕਿ ਦਫ਼ਤਰ ਦੀ ਅਲਮਾਰੀ ਵਿੱਚੋਂ ਨਕਦੀ ਗਾਇਬ ਸੀ।
Advertisement
Advertisement
×