ਮੰਦਰ ਵਿੱਚ ਚੋਰੀ ਦੇ ਦੋਸ਼ ਹੇਠ ਦੋ ਕਾਬੂ
ਪੱਤਰ ਪ੍ਰੇਰਕ ਫਰੀਦਾਬਾਦ, 11 ਮਈ ਫਰੀਦਾਬਾਦ ਪੁਲੀਸ ਦੀ ਅਪਰਾਧ ਸ਼ਾਖਾ ਸੈਕਟਰ-85 ਦੀ ਟੀਮ ਨੇ ਮੰਦਰ ਵਿੱਚ ਚੋਰੀ ਕਰਨ ਦੇ ਦੋਸ਼ ਹੇਠ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫਰੀਦਾਬਾਦ ਦੇ ਸੈਕਟਰ-82 ਦੇ ਵਾਸੀ ਨਿਤਿਨ ਨੇ ਪੁਲੀਸ ਸਟੇਸ਼ਨ ਸੈਕਟਰ 15 ਏ ਵਿੱਚ...
Advertisement
ਪੱਤਰ ਪ੍ਰੇਰਕ
ਫਰੀਦਾਬਾਦ, 11 ਮਈ
Advertisement
ਫਰੀਦਾਬਾਦ ਪੁਲੀਸ ਦੀ ਅਪਰਾਧ ਸ਼ਾਖਾ ਸੈਕਟਰ-85 ਦੀ ਟੀਮ ਨੇ ਮੰਦਰ ਵਿੱਚ ਚੋਰੀ ਕਰਨ ਦੇ ਦੋਸ਼ ਹੇਠ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫਰੀਦਾਬਾਦ ਦੇ ਸੈਕਟਰ-82 ਦੇ ਵਾਸੀ ਨਿਤਿਨ ਨੇ ਪੁਲੀਸ ਸਟੇਸ਼ਨ ਸੈਕਟਰ 15 ਏ ਵਿੱਚ ਦਰਜ ਕਰਵਾਈ ਸ਼ਿਕਾਇਤ ਵਿੱਚ ਦੋਸ਼ ਲਗਾਇਆ ਕਿ 3 ਮਈ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਪ੍ਰਾਚੀਨ ਸ਼ਿਵ ਮੰਦਰ ਅਜਰੋਂਦਾ ਤੋਂ ਸ਼ਿਵਲਿੰਗ ’ਤੇ ਲੱਗੀ ਚਾਂਦੀ ਦੀ ਵਸਤੂ ਚੋਰੀ ਕਰ ਲਈ ਸੀ। ਇਸ ਮਗਰੋਂ ਸੈਂਟਰਲ ਥਾਣੇ ਵਿੱਚ ਚੋਰੀ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ। ਕ੍ਰਾਈਮ ਬ੍ਰਾਂਚ ਸੈਕਟਰ 85 ਦੀ ਟੀਮ ਨੇ ਕਾਰਵਾਈ ਕਰਦਿਆਂ ਕੁਲਵੰਤ ਨਿਵਾਸੀ ਫਤਿਹਗੰਜ ਉਤਰਾਖੰਡ, ਜੋ ਕਿ ਇਸ ਸਮੇਂ ਸ਼ਿਵ ਵਿਹਾਰ, ਦਿੱਲੀ ਵਿੱਚ ਰਹਿ ਰਿਹਾ ਹੈ ਅਤੇ ਤ੍ਰਿਲੋਕ ਨਿਵਾਸੀ ਵਿਜੇਲਕਸ਼ਮੀ ਪਾਰਕ, ਦਿੱਲੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਤੋਂ ਅਪਰਾਧ ਵਿੱਚ ਵਰਤਿਆ ਗਿਆ ਸਕੂਟਰ ਅਤੇ 3 ਕਿਲੋ ਚਾਂਦੀ ਬਰਾਮਦ ਕੀਤੀ ਗਈ ਹੈ।
Advertisement
×