ਕਰੋੜਾਂ ਦੀ ਧੋਖਾਧੜੀ ਦੇ ਦੋਸ਼ ਹੇਠ ਦੋ ਕਾਬੂ
ਦਿੱਲੀ ਪੁਲੀਸ ਨੇ ਕਰੋੜਾਂ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਹੇਠ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵੇਂ ਮੁਲਜ਼ਮਾਂ ’ਤੇ ਰਾਸ਼ਟਰੀ ਗ੍ਰਾਮੀਣ ਸਾਕਸ਼ਰਤਾ ਮਿਸ਼ਨ ‘ਆਰਜੀਐੱਸਐੱਮ ਲਈ ਸਾਮਾਨ ਸਪਲਾਈ ਕਰਨ ਦੇ ਨਾਮ ਹੇਠ ਵਿਕਰੇਤਾਵਾਂ ਨਾਲ ਘਪਲਾ ਕਰਨ ਦਾ ਦੋਸ਼ ਹੈ। ਪੁਲੀਸ...
Advertisement
ਦਿੱਲੀ ਪੁਲੀਸ ਨੇ ਕਰੋੜਾਂ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਹੇਠ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵੇਂ ਮੁਲਜ਼ਮਾਂ ’ਤੇ ਰਾਸ਼ਟਰੀ ਗ੍ਰਾਮੀਣ ਸਾਕਸ਼ਰਤਾ ਮਿਸ਼ਨ ‘ਆਰਜੀਐੱਸਐੱਮ ਲਈ ਸਾਮਾਨ ਸਪਲਾਈ ਕਰਨ ਦੇ ਨਾਮ ਹੇਠ ਵਿਕਰੇਤਾਵਾਂ ਨਾਲ ਘਪਲਾ ਕਰਨ ਦਾ ਦੋਸ਼ ਹੈ। ਪੁਲੀਸ ਨੇ ਸਪਲਾਈ ਕੀਤੀਆਂ ਗਈਆਂ 45 ਹਜ਼ਾਰ ਸਕੂਲ ਵਰਦੀਆਂ ਲੈ ਕੇ ਜਾ ਰਹੇ ਦੋ ਟਰੱਕ ਜ਼ਬਤ ਕੀਤੇ ਹਨ। ਇਨ੍ਹਾਂ ਵਰਦੀਆਂ ਦੀ ਕੀਮਤ ਲਗਭਗ 1.5 ਕਰੋੜ ਦੇ ਕਰੀਬ ਹੈ। ਇਹ ਮਾਮਲਾ ਕੈਪਟਨ ਸ਼ਿਵੇਂਦਰ ਸਿੰਘ ਬਖਸ਼ੀ ਵੱਲੋਂ ਦਾਇਰ ਕੀਤੀ ਗਈ ਸ਼ਿਕਾਇਤ ਦੇ ਆਧਾਰ ‘ਤੇ ਦਰਜ ਕੀਤਾ ਗਿਆ ਸੀ, ਜਿਸ ਨੇ ਦੋਸ਼ ਲਗਾਇਆ ਸੀ ਕਿ ਉਸਨੂੰ ਮੁਲਜ਼ਮ ਅਨੀਤਾ ਉਪਾਧਿਆਏ ਅਤੇ ਕਰੁਣਾਕਰ ਉਰਫ਼ ਰਤਨਾਕਰ ਉਪਾਧਿਆਏ ਨੇ ‘ਆਰਜੀਐੱਸਐੱਮ’ ਲਈ ਵਿਕਰੇਤਾ ਵਜੋਂ ਰਜਿਸਟਰ ਕਰਨ ਲਈ ਜਾਲ ਵਿੱਚ ਫਸਾਇਆ।
Advertisement
Advertisement
×