ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਦੋ ਗ੍ਰਿਫ਼ਤਾਰ
ਇੱਥੋਂ ਦੇ ਆਦਰਸ਼ ਨਗਰ ਵਿੱਚ ਪੈਸਿਆਂ ਦੇ ਵਿਵਾਦ ਕਾਰਨ ਇੱਕ ਘਰ ਤੇ ਬਾਹਰ ਕਥਿਤ ਤੌਰ ’ਤੇ ਗੋਲੀਆਂ ਚਲਾਉਣ ਦੇ ਦੋਸ਼ ਹੇਠ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਆਦਰਸ਼ ਵਾਸੀ ਰਿਤਿਕ (22) ਅਤੇ ਪਿੰਡ ਭਦੋਲਾ ਵਾਸੀ ਉਮੇਸ਼...
Advertisement
ਇੱਥੋਂ ਦੇ ਆਦਰਸ਼ ਨਗਰ ਵਿੱਚ ਪੈਸਿਆਂ ਦੇ ਵਿਵਾਦ ਕਾਰਨ ਇੱਕ ਘਰ ਤੇ ਬਾਹਰ ਕਥਿਤ ਤੌਰ ’ਤੇ ਗੋਲੀਆਂ ਚਲਾਉਣ ਦੇ ਦੋਸ਼ ਹੇਠ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਆਦਰਸ਼ ਵਾਸੀ ਰਿਤਿਕ (22) ਅਤੇ ਪਿੰਡ ਭਦੋਲਾ ਵਾਸੀ ਉਮੇਸ਼ (22) ਵਜੋਂ ਹੋਈ। ਪੁਲੀਸ ਅਧਿਕਾਰੀ (ਉਤਰ ਪੱਛਮ) ਭੀਸ਼ਮ ਸਿੰਘ ਨੇ ਦੱਸਿਆ ਕਿ 31 ਅਗਸਤ ਨੂੰ ਆਦਰਸ਼ ਨਗਰ ਵਿੱਚ ਗੋਲੀਆਂ ਚਲਾਉਣ ਸਬੰਧੀ ਸੂਚਨਾ ਮਿਲੀ ਸੀ। ਸ਼ਿਕਾਇਤਕਰਤਾ ਰਾਜੇਸ਼ ਕਮੁਾਰ (50) ਨੇ ਦੋਸ਼ ਲਗਾਇਆ ਸੀ ਕਿ ਉਸ ਦੇ ਪੁੱਤਰ ਆਵੇਸ਼ ਨਾਲ ਰਿਤਿਕ ਦਾ ਵਿੱਤੀ ਲੈਣ ਦੇਣ ਸੀ। ਰਿਤਿਕ ਨੇ ਆਪਣੇ ਸਾਥੀ ਨਾਲ ਮਿਲ ਕੇ ਉਨ੍ਹਾਂ ਦੇ ਘਰ ਦੇ ਬਾਹਰ ਹਵਾ ਵਿੱਚ ਗੋਲੀਆਂ ਚਲਾਈਆਂ ਅਤੇ ਫ਼ਰਾਰ ਹੋ ਗਏ। ਇਸ ਸਬੰਧੀ ਆਦਰਸ਼ ਨਗਰ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਸੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਰਿਤਿਕ ਕੋਲੋਂ ਦੇਸੀ ਪਿਸਤੌਲ, ਦੋ ਕਾਰਤੂਸ ਅਤੇ ਸਕੂਟਰੀ ਬਰਾਮਦ ਹੋਈ ਹੈ।
Advertisement
Advertisement