ਘਰ ਬੈਠੇ ਕਮਾਈ ਦਾ ਲਾਲਚ ਦੇ ਕੇ ਠੱਗੀ, ਦੋ ਕਾਬੂ
ਦਿੱਲੀ ਪੁਲੀਸ ਨੇ ਘਰ ਬੈਠੇ ਕੰਮ ਕਰਨ ਦੇ ਨਾਂ ’ਤੇ ਧੋਖਾਧੜੀ ਕਰਨ ਵਾਲੇ ਗਰੋਹ ਦੇ ਦੋ ਮੈਂਬਰਾਂ ਨੂੰ ਲਖਨਊ ਤੋਂ ਗ੍ਰਿਫ਼ਤਾਰ ਕੀਤਾ ਹੈ। ਸ਼ਿਕਾਇਤਕਰਤਾ ਸਮਿਤਾ ਵਰਮਾ ਨਾਂ ਦੀ ਔਰਤ ਨੂੰ ਘਰ ਬੈਠਿਆਂ ਹੋਟਲਾਂ ਨੂੰ ਰੇਟਿੰਗ ਦੇਣ ਦਾ ਕੰਮ ਕਰਨ ਦਾ...
Advertisement
ਦਿੱਲੀ ਪੁਲੀਸ ਨੇ ਘਰ ਬੈਠੇ ਕੰਮ ਕਰਨ ਦੇ ਨਾਂ ’ਤੇ ਧੋਖਾਧੜੀ ਕਰਨ ਵਾਲੇ ਗਰੋਹ ਦੇ ਦੋ ਮੈਂਬਰਾਂ ਨੂੰ ਲਖਨਊ ਤੋਂ ਗ੍ਰਿਫ਼ਤਾਰ ਕੀਤਾ ਹੈ। ਸ਼ਿਕਾਇਤਕਰਤਾ ਸਮਿਤਾ ਵਰਮਾ ਨਾਂ ਦੀ ਔਰਤ ਨੂੰ ਘਰ ਬੈਠਿਆਂ ਹੋਟਲਾਂ ਨੂੰ ਰੇਟਿੰਗ ਦੇਣ ਦਾ ਕੰਮ ਕਰਨ ਦਾ ਝਾਂਸਾ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਉਸ ਨਾਲ 31,800 ਰੁਪਏ ਦੀ ਠੱਗੀ ਮਾਰੀ ਗਈ। ਇੱਕ ਅਧਿਕਾਰੀ ਨੇ ਦੱਸਿਆ, ‘ਪੀੜਤ ਔਰਤ ਦਾ ਭਰੋਸਾ ਜਿੱਤਣ ਲਈ ਸ਼ੁਰੂ ਵਿੱਚ ਉਸ ਨੂੰ ਕੁਝ ਛੋਟੀਆਂ ਰਕਮਾਂ ਦਾ ਭੁਗਤਾਨ ਕੀਤਾ ਗਿਆ। ਬਾਅਦ ਵਿੱਚ ਉਸ ਨੂੰ ‘ਪ੍ਰੀ-ਪੇਡ’ ਕੰਮਾਂ ਲਈ ਵੱਡੀਆਂ ਰਕਮਾਂ ਦਾ ਨਿਵੇਸ਼ ਕਰਨ ਲਈ ਲਾਲਚ ਦਿੱਤਾ ਗਿਆ।’ਪੁਲੀਸ ਨੇ ਇਸ ਘਪਲੇ ਵਿੱਚ ਸ਼ਾਮਲ ਅਲੋਕ ਕੁਮਾਰ (32) ਤੇ ਆਦਿੱਤਿਆ ਸ਼ੁਕਲਾ (22) ਦੋਵੇਂ ਵਾਸੀ ਲਖਨਊ, ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਮੁਲਜ਼ਮ ਸਾਈਬਰ ਧੋਖਾਧੜੀ ਕਰਨ ਵਾਲੇ ਗਰੋਹ ਨੂੰ ਥੋੜ੍ਹੇ ਜਿਹੇ ਕਮਿਸ਼ਨ ਬਦਲੇ ਬੈਂਕ ਖਾਤੇ ਵੇਚਦੇ ਸਨ।
Advertisement
Advertisement