ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦੇਸ਼ ਦੇ ਸੱਤ ਹਵਾਈ ਅੱਡਿਆਂ ’ਤੇ 150 ਤੋਂ ਵੱਧ ਉਡਾਣਾਂ ਪ੍ਰਭਾਵਿਤ

ਬੰਗਲੁਰੂ ਵਿੱਚ 42, ਦਿੱਲੀ ’ਚ 38, ਮੁੰਬਈ ’ਚ 33 ਅਤੇ ਹੈਦਰਾਬਾਦ ’ਚ 19 ਉਡਾਣਾਂ ਰੱਦ; ਇੰਦੌਰ, ਸੂਰਤ ਤੇ ਅਹਿਮਦਾਬਾਦ ਵਿੱਚ ਵੀ ਯਾਤਰੀਆਂ ਨੂੰ ਪ੍ਰੇਸ਼ਾਨੀ
ਸੰਕੇਤਕ ਫੋਟੋ
Advertisement

ਦੇਸ਼ ਭਰ ਦੇ ਸੱਤ ਹਵਾਈ ਅੱਡਿਆਂ ’ਤੇ ਅੱਜ 150 ਦੇ ਕਰੀਬ ਉਡਾਣਾਂ ਪ੍ਰਭਾਵਿਤ ਹੋਈਆਂ। ਇਨ੍ਹਾਂ ਵਿਚੋਂ ਕਈ ਨੂੰ ਰੱਦ ਕਰ ਦਿੱਤਾ ਗਿਆ ਜਦਕਿ ਕਈ ਦੇਰੀ ਨਾਲ ਉਡੀਆਂ।

ਇੰਡੀਗੋ ਨੇ ਬੁੱਧਵਾਰ ਨੂੰ ਵੱਖ-ਵੱਖ ਹਵਾਈ ਅੱਡਿਆਂ ’ਤੇ 100 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ। ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇਸ ਵੇਲੇ ਚਾਲਕ ਦਲ ਦੀ ਘਾਟ ਨਾਲ ਜੂਝ ਰਹੀ ਹੈ। ਇਸ ਵਲੋਂ ਸੰਚਾਲਨ ਨੂੰ ਸੁਚਾਰੂ ਬਣਾਉਣ ਲਈ ਅਗਲੇ 48 ਘੰਟਿਆਂ ਲਈ ਕੈਲੀਬਰੇਟਿਡ ਸ਼ਡਿਊਲ ਐਡਜਸਟਮੈਂਟ(ਸੰਕਟ ਨੂੰ ਹੱਲ ਕਰਨ ਲਈ ਯੋਜਨਾ) ਦਾ ਐਲਾਨ ਕੀਤਾ ਗਿਆ ਜਿਸ ਕਾਰਨ ਉਡਾਣਾਂ ਨੂੰ ਰੱਦ ਕੀਤਾ ਗਿਆ ਅਤੇ ਕਈਆਂ ਨੂੰ ਰੀ ਸ਼ਡਿਊਲ ਕੀਤਾ ਗਿਆ। ਇਸ ਦੌਰਾਨ ਹਵਾਈ ਅੱਡਿਆਂ ’ਤੇ ਹਫੜਾ-ਦਫੜੀ ਮੱਚੀ ਰਹੀ। ਜ਼ਿਕਰਯੋਗ ਹੈ ਕਿ ਇੰਡੀਗੋ ਏਅਰਲਾਈਨ ਰੋਜ਼ਾਨਾ ਲਗਪਗ 2,300 ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਚਲਾਉਂਦੀ ਹੈ।

Advertisement

ਸੂਤਰਾਂ ਨੇ ਕਿਹਾ ਕਿ ਦਿੱਲੀ, ਬੰਗਲੁਰੂ, ਮੁੰਬਈ ਅਤੇ ਹੈਦਰਾਬਾਦ ਸਮੇਤ ਵੱਖ-ਵੱਖ ਹਵਾਈ ਅੱਡਿਆਂ ’ਤੇ 100 ਤੋਂ ਵੱਧ ਇੰਡੀਗੋ ਉਡਾਣਾਂ ਰੱਦ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਬੰਗਲੌਰ ਹਵਾਈ ਅੱਡੇ ’ਤੇ ਘੱਟੋ-ਘੱਟ 42 ਉਡਾਣਾਂ, ਦਿੱਲੀ ਹਵਾਈ ਅੱਡੇ ’ਤੇ 38, ਮੁੰਬਈ ਹਵਾਈ ਅੱਡੇ ’ਤੇ 33 ਅਤੇ ਹੈਦਰਾਬਾਦ ਹਵਾਈ ਅੱਡੇ ’ਤੇ 19 ਉਡਾਣਾਂ ਰੱਦ ਕੀਤੀਆਂ ਗਈਆਂ।

ਇਹ ਪਤਾ ਲੱਗਿਆ ਹੈ ਕਿ ਇੰਦੌਰ ਵਿਚ 11, ਸੂਰਤ ਵਿਚ 8, ਅਹਿਮਦਾਬਾਦ ਵਿਚ 25 ਉਡਾਣਾਂ ਪ੍ਰਭਾਵਿਤ ਹੋਈਆਂ। ਕਈ ਮੀਡੀਆ ਚੈਨਲਾਂ ਨੇ ਦੇਸ਼ ਭਰ ਵਿਚ 200 ਤੋਂ ਵੱਧ ਉਡਾਣਾਂ ਪ੍ਰਭਾਵਿਤ ਹੋਣ ਬਾਰੇ ਦੱਸਿਆ। ਇਸ ਮੌਕੇ ਹਵਾਈ ਅੱਡਿਆਂ ’ਤੇ ਲੋਕ ਆਪਣੀਆਂ ਮੰਜ਼ਿਲਾਂ ’ਤੇ ਪੁੱਜਣ ਲਈ ਅਧਿਕਾਰੀਆਂ ਕੋਲੋਂ ਜਾਣਕਾਰੀ ਲੈਂਦੇ ਰਹੇ ਤੇ ਕਈ ਥਾਂ ’ਤੇ ਅਮਲੇ ’ਤੇ ਗੁੱਸਾ ਵੀ ਜ਼ਾਹਰ ਕੀਤਾ। ਹਾਲੇ ਇਹ ਸਪਸ਼ਟ ਨਹੀਂ ਹੋਇਆ ਕਿ ਇੰਡੀਗੋ ਤੋਂ ਇਲਾਵਾ ਕਿਸ ਕਿਸ ਏਅਰਲਾਈਨ ਦੀਆਂ ਕਿੰਨੀਆਂ-ਕਿੰਨੀਆਂ ਉਡਾਣਾਂ ਪ੍ਰਭਾਵਿਤ ਹੋਈਆਂ ਹਨ।

 

ਦੇਸ਼ ਦੇ ਕਈ ਹਵਾਈ ਅੱਡਿਆਂ ’ਤੇ ਅੱਜ ਬੁੱਧਵਾਰ ਨੂੰ ਯਾਤਰੀਆਂ ਨੂੰ ਚੈਕ ਇਨ ਕਰਨ ਵਿਚ ਸਮੱਸਿਆ ਆਈ। ਇਸ ਕਾਰਨ ਬੰਗਲੁਰੂ ਵਿਚ 42 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਇਸ ਦੌਰਾਨ ਹੈਦਰਾਬਾਦ ਹਵਾਈ ਅੱਡੇ ’ਤੇ ਚੈਕ ਇਨ ਵਿਚ ਦੇਰੀ ਕਾਰਨ ਲੋਕਾਂ ਦੀਅ ਲੰਬੀਆਂ ਕਤਾਰਾਂ ਲੱਗ ਗਈਆਂ। ਇਹੀ ਸਮੱਸਿਆ ਨਵੀਂ ਦਿੱਲੀ ਦੇ ਹਵਾਈ ਅੱਡੇ ’ਤੇ ਵੀ ਆਈ ਜਿਸ ਕਾਰਨ ਹਵਾਈ ਅੱਡਾ ਪ੍ਰਬੰਧਕਾਂ ਨੇ ਚੈਕ ਇਨ ਨੂੰ ਮੈਨੂਅਲ ਕਰ ਦਿੱਤਾ। ਇਹ ਜਾਣਕਾਰੀ ਮਿਲੀ ਹੈ ਕਿ ਇੱਥੇ ਇੰਡੀਗੋ, ਸਪਾਈਸ ਜੈੱਟ, ਅਕਾਸਾ ਏਅਰ ਤੇ ਏਅਰ ਇੰਡੀਆ ਦੀਆਂ ਉਡਾਣਾਂ ਪ੍ਰਭਾਵਿਤ ਹੋਈਆਂ। ਹੈਦਰਾਬਾਦ ਦੇ ਹਵਾਈ ਅੱਡੇ ਵਿਚ ਚੈਕ ਇਨ ਵਿਚ ਦੇਰੀ ਕਾਰਨ ਕਈ ਜਣੇ ਹਵਾਈ ਸਫਰ ਨਾ ਕਰ ਸਕੇ।

ਇਸ ਤੋਂ ਇਕ ਦਿਨ ਪਹਿਲਾਂ ਏਅਰ ਇੰਡੀਆ ਨੇ ਯਾਤਰੀਆਂ ਲਈ ਅਡਵਾਇਜ਼ਰੀ ਜਾਰੀ ਕੀਤੀ ਸੀ ਜਿਸ ਵਿੱਚ ਯਾਤਰੀਆਂ ਨੂੰ ਹਵਾਈ ਅੱਡੇ ’ਤੇ ਜਾਣ ਤੋਂ ਪਹਿਲਾਂ ਆਪਣੀ ਉਡਾਣ ਦੀ ਸਥਿਤੀ ਦੀ ਜਾਂਚ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਸੀ ਕਿ ਥਰਡ ਪਾਰਟੀ ਬੁਕਿੰਗ ਦੇ ਸਿਸਟਮ ਵਿਚ ਵਿਘਨ ਪੈਣ ਕਾਰਨ ਕਈ ਹਵਾਈ ਅੱਡਿਆਂ ’ਤੇ ਚੈੱਕ-ਇਨ ਕੰਮ ਪ੍ਰਭਾਵਿਤ ਹੋਇਆ ਹੈ ਅਤੇ ਕਈ ਉਡਾਣਾਂ ਵਿੱਚ ਦੇਰੀ ਹੋਈ ਹੈ। ਉਨ੍ਹਾਂ ਕਿਹਾ ਕਿ ਯਾਤਰੀ ਹਵਾਈ ਅੱਡੇ ਲਈ ਰਵਾਨਾ ਹੋਣ ਤੋਂ ਪਹਿਲਾਂ ਆਪਣੀ ਉਡਾਣ ਦੀ ਸਥਿਤੀ ਦੀ ਜਾਂਚ ਕਰਨ ਅਤੇ ਆਪਣੀ ਯਾਤਰਾ ਲਈ ਵਾਧੂ ਸਮਾਂ ਰੱਖਣ।

 

Advertisement
Tags :
$#AirportSystemDown$ $#FlightCancellations$ $#IndiaTravel$ $#AirportChaos$ $#AviationUpdate$ $#CheckInFailure$ $#BengaluruAirport$ $#AirlineDelays$
Show comments