Trivial issue: ਮੂੰਹ ’ਤੇ ਮੁੱਕਾ ਮਾਰਿਆ; ਵਿਅਕਤੀ ਦੀ ਮੌਤ
A single punch leads to man's death, ਮੁਲਜ਼ਮ ਗ੍ਰਿਫ਼ਤਾਰ
Advertisement
ਨਵੀਂ ਦਿੱਲੀ, 21 ਫਰਵਰੀ
ਦਿੱਲੀ ਦੇ ਸ਼ਾਹਦਰਾ ਵਿੱਚ ਮਾਮੂਲੀ ਗੱਲ ’ਤੇ ਹੋਏ ਝਗੜੇ ਦੌਰਾਨ ਮੂੰਹ ’ਤੇ ਮੁੱਕਾ ਮਾਰਨ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ।
Advertisement
ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਦਯਾਰਾਮ (55) ਵਜੋਂ ਹੋਈ ਹੈ, ਜਦਕਿ ਮੁਲਜ਼ਮ ਸ਼ਾਦਾਬ (22) ਨੂੰ ਹਾਦਸਾ ਵਾਪਰਨ ਤੋਂ ਕੁੱਝ ਸਮੇਂ ਬਾਅਦ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਮੱਖੀ ਸਰਾਏ ਇਲਾਕੇ ਵਿੱਚ ਵਾਪਰਿਆ।
ਪੁਲੀਸ ਅਨੁਸਾਰ ਦਯਾਰਾਮ ਅਤੇ ਸ਼ਾਦਾਬ ਵਿਚਾਲੇ ਕਿਸੇ ਮਾਮੂਲੀ ਗੱਲ ਤੋਂ ਬਹਿਸ ਹੋਈ। ਗੱਲ ਵਧਣ ’ਤੇ ਸ਼ਾਦਾਬ ਨੇ ਦਯਾਰਾਮ ਦੇ ਮੂੰਹ ’ਤੇ ਮੁੱਕਾ ਮਾਰਿਆ, ਜਿਸ ਕਾਰਨ ਦਯਾਰਾਮ ਡਿੱਗ ਗਿਆ ਅਤੇ ਬੇਹੋਸ਼ ਹੋ ਗਿਆ। ਪੀੜਤ ਨੂੰ ਤੁਰੰਤ ਨੇੜਲੇ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪੁਲੀਸ ਨੇ ਮੁਲਜ਼ਮ ਸ਼ਾਦਾਬ ਖ਼ਿਲਾਫ਼ ਕੇਸ ਦਰਜ ਕਰਨ ਮਗਰੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਦਯਾਰਾਮ ਫੁੱਟਪਾਥ ’ਤੇ ਕੱਪੜੇ ਵੇਚਣ ਦਾ ਕੰਮ ਕਰਦਾ ਸੀ। -ਪੀਟੀਆਈ
Advertisement