‘ਨੀਂਵ ਯੋਜਨਾ’ ਤਹਿਤ ਪ੍ਰਿੰਸੀਪਲਾਂ ਨੂੰ ਦਿੱਤੀ ਜਾਵੇਗੀ ਸਿਖਲਾਈ
ਦਿੱਲੀ ਸਰਕਾਰ ਵੱਲੋਂ ‘ਨੀਂਵ ਯੋਜਨਾ’ ਤਹਿਤ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਲਾਜ਼ਮੀ ਸਿਖਲਾਈ ਦਿੱਤੀ ਜਾਵੇਗੀ। ਦਿੱਲੀ ਵਿੱਚ 2025-26 ਦੇ ਬਜਟ ਸੈਸ਼ਨ ਦੌਰਾਨ ਪੇਸ਼ ਕੀਤੀ ਗਈ ‘ਨੀਂਵ ਸਕੀਮ’ ਇੱਕ ਬਹੁ-ਪੱਖੀ ਪਹਿਲਕਦਮੀ ਹੈ ਜਿਸਦਾ ਉਦੇਸ਼ ਉਦਮੀ ਸਿੱਖਿਆ ਨੂੰ ਸਕੂਲੀ ਪਾਠਕ੍ਰਮ ਵਿੱਚ ਜੋੜਨਾ ਹੈ। ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ 8ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀ ਜਲਦੀ ਹੀ ਆਪਣੇ ਨਿਯਮਤ ਪਾਠਕ੍ਰਮ ਦੇ ਹਿੱਸੇ ਵਜੋਂ ਉੱਦਮਤਾ ਸਿੱਖਣਾ ਸ਼ੁਰੂ ਕਰਨਗੇ। ਸੀਨੀਅਰ ਅਧਿਕਾਰੀਆਂ ਅਨੁਸਾਰ ਵਿਦਿਆਰਥੀ ਵਿਚਾਰ ਤਕਨੀਕਾਂ, ਪ੍ਰੋਟੋਟਾਈਪ ਜੈਨਰੇਸ਼ਨ, ਅਤੇ ਫੰਡਿੰਗ ਦੇ ਮੌਕਿਆਂ ਨੂੰ ਸਮਝਣ ਤੋਂ ਲੈ ਕੇ ਹੌਲੀ-ਹੌਲੀ ਆਪਣੇ ਸਟਾਰਟਅੱਪ ਬਣਾਉਣ ਤੱਕ ਵਧਣਗੇ। ਇਸ ਤਬਦੀਲੀ ਨੂੰ ਸ਼ੁਰੂ ਕਰਨ ਲਈ ਸਾਰੇ ਸਕੂਲ ਮੁਖੀ ਨਵੀਂ ਲਾਂਚ ਕੀਤੀ ਗਈ ਨਿਊ ਏਰਾ ਆਫ਼ ਐਂਟਰਪ੍ਰੈਨਿਓਰੀਅਲ ਈਕੋਸਿਸਟਮ ਐਂਡ ਵਿਜ਼ਨ (ਨੀਂਵ) ਸਕੀਮ ਤਹਿਤ ਇੱਕ ਦਿਨ ਦੀ ਓਰੀਐਂਟੇਸ਼ਨ ’ਚ ਹਿੱਸਾ ਲੈਣਗੇ। ਇਹ ਸਿਖਲਾਈ ਸਟੇਟ ਕੌਂਸਲ ਆਫ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ ਵੱਲੋਂ 21 ਤੋਂ 24 ਜੁਲਾਈ ਤੱਕ ਵੱਖ-ਵੱਖ ਥਾਵਾਂ ’ਤੇ ਕਈ ਬੈਚਾਂ ਵਿੱਚ ਕਰਵਾਈ ਜਾਵੇਗੀ।