DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਾਰਤ-ਯੂਰੋਪੀਅਨ ਯੂਨੀਅਨ ਦਰਮਿਆਨ ਵਪਾਰ ਦੀ ਗੱਲਬਾਤ ਤੇਜ਼ੀ ਨਾਲ ਅੱਗੇ ਵਧ ਰਹੀ: ਗੋਇਲ

ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਯੂਰਪੀਅਨ ਯੂਨੀਅਨ ਨਾਲ ਵਪਾਰਕ ਗੱਲਬਾਤ ਤੇਜ਼ੀ ਨਾਲ ਅੱਗੇ ਵਧ ਰਹੀ ਹੈ ਅਤੇ ਦੋਵੇਂ ਧਿਰਾਂ ਉਸ ਸਮੇਂ ਤੱਕ ਸਮਝੌਤੇ ਨੂੰ ‘ਪ੍ਰਮੁੱਖ ਤੌਰ ’ਤੇ ਪੂਰਾ’ ਕਰਨ ਦੀ ਸਥਿਤੀ ਵਿੱਚ ਹੋਣਗੀਆਂ ਜਦੋਂ ਯੂਰਪੀਅਨ ਯੂਨੀਅਨ...
  • fb
  • twitter
  • whatsapp
  • whatsapp
featured-img featured-img
ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ।
Advertisement

ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਯੂਰਪੀਅਨ ਯੂਨੀਅਨ ਨਾਲ ਵਪਾਰਕ ਗੱਲਬਾਤ ਤੇਜ਼ੀ ਨਾਲ ਅੱਗੇ ਵਧ ਰਹੀ ਹੈ ਅਤੇ ਦੋਵੇਂ ਧਿਰਾਂ ਉਸ ਸਮੇਂ ਤੱਕ ਸਮਝੌਤੇ ਨੂੰ ‘ਪ੍ਰਮੁੱਖ ਤੌਰ ’ਤੇ ਪੂਰਾ’ ਕਰਨ ਦੀ ਸਥਿਤੀ ਵਿੱਚ ਹੋਣਗੀਆਂ ਜਦੋਂ ਯੂਰਪੀਅਨ ਯੂਨੀਅਨ ਦੇ ਵਪਾਰ ਅਤੇ ਖੇਤੀਬਾੜੀ ਕਮਿਸ਼ਨਰ ਭਾਰਤ ਦਾ ਦੌਰਾ ਕਰਨਗੇ।

ਦੋਵਾਂ ਧਿਰਾਂ ਦੇ ਮੁੱਖ ਵਾਰਤਾਕਾਰ ਪ੍ਰਸਤਾਵਿਤ ਮੁਕਤ ਵਪਾਰ ਸਮਝੌਤੇ ਲਈ 13ਵੇਂ ਦੌਰ ਦੀਆਂ ਗੱਲਬਾਤ ਕਰ ਰਹੇ ਹਨ।

Advertisement

ਯੂਰਪੀਅਨ ਯੂਨੀਅਨ ਦੇ ਵਪਾਰ ਕਮਿਸ਼ਨਰ ਮਾਰੋਸ ਸੇਫਕੋਵਿਕ ਅਤੇ ਯੂਰਪੀਅਨ ਯੂਨੀਅਨ ਦੇ ਖੇਤੀਬਾੜੀ ਕਮਿਸ਼ਨਰ ਕ੍ਰਿਸਟੋਫ ਹੈਨਸਨ ਦੀ ਇਸ ਹਫਤੇ ਭਾਰਤ ਦੌਰੇ ਦੀ ਸੰਭਾਵਨਾ ਹੈ।

ਗੋਇਲ ਨੇ ਕਿਹਾ ਕਿ ਦੋਵੇਂ ਧਿਰਾਂ ਸਮਝੌਤੇ ਦੇ ਵੱਖ-ਵੱਖ ਹਿੱਸਿਆਂ ’ਤੇ ਸਹਿਮਤੀ ਲਈ ‘ਬਹੁਤ ਹੀ ਸਰਗਰਮੀ’ ਨਾਲ ਕੰਮ ਕਰ ਰਹੀਆਂ ਹਨ।

ਉਨ੍ਹਾਂ ਨੇ ਕਿਹਾ, “ ਜਦੋਂ ਤੱਕ ਮੇਰੇ ਹਮਰੁਤਬਾ ਮਾਰੋਸ ਸੇਫਕੋਵਿਕ, ਯੂਰਪੀਅਨ ਯੂਨੀਅਨ ਦੇ ਵਪਾਰ ਕਮਿਸ਼ਨਰ ਅਤੇ ਕ੍ਰਿਸਟੋਫ, ਯੂਰਪੀਅਨ ਯੂਨੀਅਨ ਦੇ ਖੇਤੀਬਾੜੀ ਕਮਿਸ਼ਨਰ ਭਾਰਤ ਆਉਣਗੇ ਮੈਨੂੰ ਲੱਗਦਾ ਹੈ ਕਿ ਅਸੀਂ ਸਮਝੌਤੇ ਨੂੰ ਪ੍ਰਮੁੱਖ ਤੌਰ ’ਤੇ ਪੂਰਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੋਵਾਂਗੇ।”

ਦੱਸ ਦਈਏ ਕਿ ਭਾਰਤ ਅਤੇ ਯੂਰਪੀਅਨ ਯੂਨੀਅਨ (EU) ਨੇ ਸੋਮਵਾਰ ਨੂੰ ਪ੍ਰਸਤਾਵਤ ਮੁਕਤ ਵਪਾਰ ਸਮਝੌਤੇ (FTA) ਲਈ 13ਵੇਂ ਦੌਰ ਦੀਆਂ ਗੱਲਬਾਤ ਸ਼ੁਰੂ ਕੀਤੀਆਂ। ਇਸ ਦੌਰੇ ਤੋਂ ਬਾਅਦ ਸੇਫਕੋਵਿਕ 12 ਸਤੰਬਰ ਨੂੰ ਭਾਰਤ ਦਾ ਦੌਰਾ ਕਰਨਗੇ ਤਾਂ ਜੋ ਗੋਇਲ ਨਾਲ ਗੱਲਬਾਤ ਦਾ ਜਾਇਜ਼ਾ ਲਿਆ ਜਾ ਸਕੇ।

Advertisement
×