ਅਹਿਮਦਾਬਾਦ ਜਹਾਜ਼ ਹਾਦਸੇ ਦੇ ਕਾਰਨਾਂ ਬਾਰੇ ‘ਠੋਸ ਸਿੱਟੇ’ ’ਤੇ ਪਹੁੰਚਣਾ ਜਲਦਬਾਜ਼ੀ: ਏਏਆਈਬੀ
ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (AAIB) ਦੇ ਮੁਖੀ GVG ਯੁਗਾਂਧਰ ਨੇ ਕਿਹਾ, ‘‘ਅਸੀਂ ਲੋਕਾਂ ਅਤੇ ਮੀਡੀਆ ਦੋਵਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਸਮੇਂ ਤੋਂ ਪਹਿਲਾਂ ਦੀਆਂ ਅਫ਼ਵਾਹਾਂ ਫੈਲਾਉਣ ਤੋਂ ਗੁਰੇਜ਼ ਕਰਨ ਜੋ ਜਾਂਚ ਪ੍ਰਕਿਰਿਆ ਦੀ ਅਖੰਡਤਾ ਨੂੰ ਕਮਜ਼ੋਰ ਕਰਨ ਦਾ ਜੋਖਮ ਰੱਖਦੇ ਹਨ, ਜਾਂਚ ਅਜੇ ਵੀ ਪੂਰੀ ਨਹੀਂ ਹੋਈ ਹੈ।’’
ਹਾਲਾਂਕਿ ਇਸ ਤੋਂ ਪਹਿਲਾਂ ਵਾਲ ਸਟਰੀਟ ਜਰਨਲ ਨੇ ਅਮਰੀਕੀ ਅਧਿਕਾਰੀਆਂ ਦੇ ਸਬੂਤਾਂ ਦੇ ਆਧਾਰ ’ਤੇ ਇੱਕ ਰਿਪੋਰਟ ਦਿੱਤੀ ਸੀ ਕਿ ਉਡਾਣ ਦੇ ਦੋ ਪਾਇਲਟਾਂ ਵਿਚਕਾਰ ਹੋਈ ਗੁਫ਼ਤਗੂ ਤੋਂ ਪਤਾ ਲੱਗਦਾ ਹੈ ਕਿ ਕੈਪਟਨ ਨੇ ਜਹਾਜ਼ ਦੇ ਈਂਧਣ ਦੀ ਪ੍ਰਕਿਰਿਆ ਨੂੰ ਕੱਟ ਦਿੱਤਾ ਸੀ।
ਹਾਦਸੇ ਬਾਰੇ AAIB ਦੀ ਮੁੱਢਲੀ ਰਿਪੋਰਟ ਵਿੱਚ ਕਿਹਾ ਗਿਆ ਕਿ ਵਾਇਸ ਰਿਕਾਰਡਰ ’ਤੇ ਇੱਕ ਪਾਇਲਟ ਦੂਜੇ ਤੋਂ ਇਹ ਪੁੱਛਦਿਆਂ ਸੁਣਿਆ ਗਿਆ ਕਿ ਉਸ ਨੇ ਈਂਧਣ ਸਪਲਾਈ ਨੂੰ ਕਿਉਂ ਕੱਟ ਕੀਤਾ, ਜਦੋਂ ਕਿ ਦੂਜੇ ਪਾਇਲਟ ਨੇ ਸਾਫ਼ ਕਿਹਾ ਕਿ ਉਸ ਨੇ ਅਜਿਹਾ ਨਹੀਂ ਕੀਤਾ। ਹਾਲਾਂਕਿ ਇਸ ਰਿਪੋਰਟ ਵਿੱਚ ਇਹ ਸਾਫ਼ ਨਹੀਂ ਕੀਤਾ ਗਿਆ ਕਿ ਕਿ ਪਾਇਲਟ ਨੇ ਕਿਸ ਨੂੰ ਸਵਾਲ ਕੀਤਾ ।
ਫਲਾਈਟ ਡੈੱਕ ਵਿੱਚ ਦੋ ਪਾਇਲਟ ਕੈਪਟਨ ਸੁਮਿਤ ਸਭਰਵਾਲ ਤੇ ਫਸਟ ਅਫ਼ਸਰ ਕਲਾਈਵ ਕੁੰਦਰ ਸਨ, ਜਿਨ੍ਹਾਂ ਦਾ ਕੁੱਲ 15,638 ਘੰਟੇ ਅਤੇ 3,403 ਘੰਟੇ ਦਾ ਉਡਾਣ ਦਾ ਤਜਰਬਾ ਸੀ।
ਹਾਲਾਂਕਿ ਜਰਨਲ ਦੀ ਰਿਪੋਰਟ ਮੁਤਾਬਿਕ ਜਹਾਜ਼ ਉਡਾ ਰਹੇ ਕੁੰਦਰ ਨੇ ਇਹ ਸਵਾਲ ਸਭਰਵਾਲ ਨੂੰ ਪੁੱਛਿਆ ਕਿ ਉਸ ਨੇ ਰਨਵੇਅ ਤੋਂ ਉਡਾਣ ਭਰਨ ਤੋਂ ਕੁਝ ਸਕਿੰਟਾਂ ਬਾਅਦ ਈਂਧਣ ਸਵਿੱਚਾਂ ਨੂੰ ਕਟਆਫ ਸਥਿਤੀ ’ਚ ਕਿਉਂ ਭੇਜਿਆ।
ਅਖ਼ਬਾਰ ਨੇ ਇਹ ਨਹੀਂ ਦੱਸਿਆ ਕਿ ਕੀ ਇਸ ਗੱਲ ਦਾ ਕੋਈ ਸਬੂਤ ਹੈ ਕਿ ਸਭਰਵਾਲ ਨੇ ਸਵਿੱਚਾਂ ਨੂੰ ਹਿਲਾਇਆ ਸੀ ਪਰ ਇਸ ਨੇ ਅਮਰੀਕੀ ਪਾਇਲਟਾਂ ਦੇ ਹਵਾਲੇ ਨਾਲ ਹੀ ਇਹ ਜਾਣਕਾਰੀ ਦਿੱਤੀ ਹੈ, ਜਿਨ੍ਹਾਂ ਵੱਲੋਂ ਭਾਰਤੀ ਜਾਂਚ ਏਜੰਸੀਆਂ ਦੀ ਰਿਪੋਰਟ ਪੜ੍ਹੀ ਗਈ ਸੀ।