ਨਕਲੀ ਨੋਟ ਛਾਪਣ ਦੇ ਦੋਸ਼ ਹੇਠ ਤਿੰਨ ਗ੍ਰਿਫ਼ਤਾਰ
ਦਿੱਲੀ ਪੁਲੀਸ ਨੇ ਕਥਿਤ ਤੌਰ ’ਤੇ ਨਕਲੀ ਨੋਟ ਛਾਪਣ ਵਾਲੇ ਗਰੋਹ ਦਾ ਪਰਦਾਫਾਸ਼ ਕਰਦਿਆਂ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਜੁਆਂਟਿੰਟ ਪੁਲੀਸ ਕਮਿਸ਼ਨਰ (ਅਪਰਾਧ) ਸੁਰੇਂਦਰ ਕੁਮਾਰ ਨੇ ਆਖਿਆ ਕਿ ਮੁਲਜ਼ਮ ਪਿਛਲੇ ਛੇ ਸਾਲਾਂ ਤੋਂ ਨਕਲੀ ਨੋਟ ਛਾਪਦੇ ਆ ਰਹੇ ਸਨ।...
Advertisement
ਦਿੱਲੀ ਪੁਲੀਸ ਨੇ ਕਥਿਤ ਤੌਰ ’ਤੇ ਨਕਲੀ ਨੋਟ ਛਾਪਣ ਵਾਲੇ ਗਰੋਹ ਦਾ ਪਰਦਾਫਾਸ਼ ਕਰਦਿਆਂ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਜੁਆਂਟਿੰਟ ਪੁਲੀਸ ਕਮਿਸ਼ਨਰ (ਅਪਰਾਧ) ਸੁਰੇਂਦਰ ਕੁਮਾਰ ਨੇ ਆਖਿਆ ਕਿ ਮੁਲਜ਼ਮ ਪਿਛਲੇ ਛੇ ਸਾਲਾਂ ਤੋਂ ਨਕਲੀ ਨੋਟ ਛਾਪਦੇ ਆ ਰਹੇ ਸਨ। ਉਨ੍ਹਾਂ ਆਖਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਗਰੋਹ ਦਾ ਸਰਗਨਾ ਵੀ ਸ਼ਾਮਲ ਹੈ। ਉਨ੍ਹਾਂ ਆਖਿਆ ਕਿ ਮੁਲਜ਼ਮ ਰਾਕੇਸ਼ ਨਕਲੀ ਨੋਟ ਬਦਲੇ ਅਸਲੀ ਨੋਟ ਲੈਂਦਾ ਸੀ। ਉਨ੍ਹਾਂ ਆਖਿਆ ਕਿ ਮੁਲਜ਼ਮਾਂ ਦੇ ਕਬਜ਼ੇ ਵਿਚੋਂ 500, 100, 50 ਅਤੇ 20 ਦੇ ਨੋਟ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਦੀ ਕੀਮਤ 3, 24,000 ਰੁਪਏ ਬਣਦੀ ਹੈ। ਪੁਲੀਸ ਅਧਿਕਾਰੀ ਨੇ ਆਖਿਆ ਕਿ ਮੁਲਜ਼ਮ ਲੰਘੇ ਤਿਉਹਾਰੀ ਸੀਜ਼ਨ ਵਿੱਚ ਨੋਟ ਛਾਪਦੇ ਰਹੇ ਅਤੇ ਉਹ ਨਕਲੀ ਨੋਟਾਂ ਦੀ ਸ਼ਰਬ ਖਰੀਦਦੇ ਸਨ। ਇਕ ਮੁਲਜ਼ਮ ਜੇਲ੍ਹ ’ਚੋਂ ਜ਼ਮਾਨਤ ’ਤੇ ਰਿਹਾਅ ਹੋ ਕੇ ਆਇਆ ਸੀ। -ਪੀ ਟੀ ਆਈ
Advertisement
Advertisement
×

