ਨਾਬਾਲਗ ਨੂੰ ਚਾਕੂ ਮਾਰਨ ਦੇ ਦੋਸ਼ ਹੇਠ ਤਿੰਨ ਗ੍ਰਿਫ਼ਤਾਰ
ਦਿੱਲੀ ਪੁਲੀਸ ਨੇ ਤਿੰਨ ਨਾਬਾਲਗਾਂ ਨੂੰ ਮੱਧ ਦਿੱਲੀ ਦੇ ਪਹਾੜਗੰਜ ਇਲਾਕੇ ਵਿੱਚ ਇੱਕ 15 ਸਾਲਾ ਲੜਕੇ ਨੂੰ ਚਾਕੂ ਮਾਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਜ਼ਖਮੀ ਲੜਕਾ ਆਪਣੀ ਛਾਤੀ ਵਿੱਚ ਚਾਕੂ ਲੈ ਕੇ ਪਹਾੜਗੰਜ ਪੁਲੀਸ ਸਟੇਸ਼ਨ ਪਹੁੰਚਿਆ। ਨਾਬਾਲਗ ਨੂੰ ਕਲਾਵਤੀ...
Advertisement
ਦਿੱਲੀ ਪੁਲੀਸ ਨੇ ਤਿੰਨ ਨਾਬਾਲਗਾਂ ਨੂੰ ਮੱਧ ਦਿੱਲੀ ਦੇ ਪਹਾੜਗੰਜ ਇਲਾਕੇ ਵਿੱਚ ਇੱਕ 15 ਸਾਲਾ ਲੜਕੇ ਨੂੰ ਚਾਕੂ ਮਾਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਜ਼ਖਮੀ ਲੜਕਾ ਆਪਣੀ ਛਾਤੀ ਵਿੱਚ ਚਾਕੂ ਲੈ ਕੇ ਪਹਾੜਗੰਜ ਪੁਲੀਸ ਸਟੇਸ਼ਨ ਪਹੁੰਚਿਆ। ਨਾਬਾਲਗ ਨੂੰ ਕਲਾਵਤੀ ਸਰਨ ਹਸਪਤਾਲ ਲਿਜਾਇਆ ਗਿਆ ਅਤੇ ਬਾਅਦ ਵਿੱਚ ਆਰ.ਐੱਮ.ਐੱਲ. ਹਸਪਤਾਲ ਰੈਫਰ ਕਰ ਦਿੱਤਾ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਛਾਤੀ ਵਿੱਚੋਂ ਚਾਕੂ ਸਫਲਤਾਪੂਰਵਕ ਕੱਢ ਦਿੱਤਾ। ਸ਼ੁਰੂਆਤੀ ਜਾਂਚ ਅਨੁਸਾਰ ਲਗਪਗ 10-15 ਦਿਨ ਪਹਿਲਾਂ ਕਥਿਤ ਦੋਸ਼ੀ ਨਾਬਾਲਗਾਂ ਵਿੱਚੋਂ ਇੱਕ ਨੂੰ ਕੁਝ ਮੁੰਡਿਆਂ ਨੇ ਕੁੱਟਿਆ ਸੀ ਅਤੇ ਉਸ ਨੂੰ ਸ਼ੱਕ ਸੀ ਕਿ ਪੀੜਤ ਨੇ ਹਮਲਾ ਕਰਨ ਲਈ ਉਕਸਾਇਆ ਹੈ। ਇਸ ਤੋਂ ਬਾਅਦ ਲੜਕੇ ਅਤੇ ਉਸ ਦੇ ਦੋ ਸਾਥੀਆਂ ਨੇ ਪੀੜਤ ਦਾ ਉਸ ਦੇ ਸਕੂਲ ਦੇ ਗੇਟ ਦੇ ਨੇੜੇ ਬਦਲਾ ਲੈਣ ਲਈ ਉਸ ਨੂੰ ਚਾਕੂ ਮਾਰਿਆ।
Advertisement
Advertisement