ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਅਫ਼ਵਾਹ ਨਿਕਲੀ

ਕੌਮੀ ਰਾਜਧਾਨੀ ਵਿੱਚ ਅੱਜ ਸਵੇਰੇ ਇੱਕ ਵਾਰ ਫਿਰ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਚਾਰ ਸਕੂਲਾਂ ਨੂੰ ਈ-ਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਦਿੱਲੀ ਫਾਇਰ ਸਰਵਿਸ (ਡੀ.ਐੱਫ.ਐੱਸ.) ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਧਮਕੀਆਂ ਮਿਲਣ ਤੋਂ ਤੁਰੰਤ ਬਾਅਦ...
Advertisement

ਕੌਮੀ ਰਾਜਧਾਨੀ ਵਿੱਚ ਅੱਜ ਸਵੇਰੇ ਇੱਕ ਵਾਰ ਫਿਰ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਚਾਰ ਸਕੂਲਾਂ ਨੂੰ ਈ-ਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਦਿੱਲੀ ਫਾਇਰ ਸਰਵਿਸ (ਡੀ.ਐੱਫ.ਐੱਸ.) ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਧਮਕੀਆਂ ਮਿਲਣ ਤੋਂ ਤੁਰੰਤ ਬਾਅਦ ਅਧਿਕਾਰੀਆਂ ਨੇ ਸਕੂਲਾਂ ਨੂੰ ਖਾਲੀ ਕਰਵਾ ਲਿਆ ਅਤੇ ਪੂਰੀ ਤਰ੍ਹਾਂ ਜਾਂਚ-ਪੜਤਾਲ ਕੀਤੀ, ਪਰ ਇਹ ਸਾਰੀਆਂ ਧਮਕੀਆਂ ਅਫਵਾਹ ਸਾਬਤ ਹੋਈਆਂ। ਫਾਇਰ ਵਿਭਾਗ ਅਨੁਸਾਰ ਪਹਿਲੀ ਕਾਲ ਸਵੇਰੇ 8:15 ਵਜੇ ਦਵਾਰਕਾ ਦੇ ਸੈਕਟਰ-16 ਸਥਿਤ ਸੀ.ਆਰ.ਪੀ.ਐੱਫ. ਸਕੂਲ ਤੋਂ ਮਿਲੀ, ਜਿਸ ਤੋਂ ਬਾਅਦ 8:20 ਵਜੇ ਨਾਂਗਲੋਈ ਦੇ ਸੰਤ ਦਰਸ਼ਨ ਪਬਲਿਕ ਸਕੂਲ ਤੋਂ ਧਮਕੀ ਦੀ ਸੂਚਨਾ ਆਈ। ਤੀਜੀ ਧਮਕੀ ਸਵੇਰੇ 8:51 ਵਜੇ ਦੇ ਕਰੀਬ ਗੋਇਲਾ ਡੇਅਰੀ ਇਲਾਕੇ ਦੇ ਸ਼ਾਂਤੀ ਗਿਆਨ ਨਿਕੇਤਨ ਸਕੂਲ ਨੂੰ ਮਿਲੀ ਅਤੇ ਚੌਥੀ ਧਮਕੀ ਸਵੇਰੇ 10:33 ਵਜੇ ਪ੍ਰਸਾਦ ਨਗਰ ਦੇ ਆਂਧਰਾ ਸਕੂਲ ਨੂੰ ਦਿੱਤੀ ਗਈ।

Advertisement
Advertisement
Show comments