ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ, ਸਕੂਲਾਂ ਅਤੇ ਸੰਸਥਾਵਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਪੁਲੀਸ ਵੱਲੋਂ ਜਾਂਚ ਸ਼ੁਰੂ
Advertisement

Bomb threat emails target Delhi's IGI airport, schools and institutions ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ (ਆਈਜੀਆਈ) ਹਵਾਈ ਅੱਡੇ, ਕਈ ਸਕੂਲਾਂ ਅਤੇ ਹੋਰ ਸੰਸਥਾਵਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈਮੇਲ ਮਿਲੀ।

ਦਿੱਲੀ ਪੁਲੀਸ ਅਨੁਸਾਰ, ‘ਦਿੱਲੀ ਹਵਾਈ ਅੱਡੇ, ਸਕੂਲਾਂ ਅਤੇ ਕਈ ਹੋਰ ਸੰਸਥਾਵਾਂ ਨੂੰ ਬੰਬ ਦੀ ਧਮਕੀ ਵਾਲੇ ਈਮੇਲ ਭੇਜੇ ਗਏ ਹਨ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।’ ਈਮੇਲ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸਕੂਲਾਂ ਅਤੇ ਹਵਾਈ ਅੱਡੇ ਖੇਤਰ ਦੇ ਆਲੇ-ਦੁਆਲੇ ਬੰਬ ਰੱਖੇ ਗਏ ਹਨ ਅਤੇ ਜੇਕਰ ਅਧਿਕਾਰੀਆਂ ਨੇ 24 ਘੰਟਿਆਂ ਦੇ ਅੰਦਰ ਕਾਰਵਾਈ ਨਹੀਂ ਕੀਤੀ ਤਾਂ ਬਹੁਤ ਨੁਕਸਾਨ ਹੋ ਸਕਦਾ ਹੈ। ਈ ਮੇਲ ਭੇਜਣ ਵਾਲੇ ਨੇ ਆਪਣੀ ਪਛਾਣ ਟੈਰੋਰਾਈਜਰਜ਼ 111 ਨਾਮਕ ਦਹਿਸ਼ਤੀ ਸਮੂਹ ਦੇ ਆਗੂ ਵਜੋਂ ਕੀਤੀ ਹੈ। ਪੁਲੀਸ ਵਲੋਂ ਜਾਂਚ ਕੀਤੀ ਜਾ ਰਹੀ ਹੈ। ਹਾਲ ਹੀ ਦੇ ਮਹੀਨਿਆਂ ਵਿੱਚ ਸ਼ਹਿਰ ਦੇ ਵਿਦਿਅਕ ਅਦਾਰਿਆਂ ਵਿੱਚ ਵਾਰ-ਵਾਰ ਬੰਬ ਦੀਆਂ ਕਈ ਵਾਰ ਧਮਕੀਆਂ ਮਿਲੀਆਂ ਹਨ।

Advertisement

ਅੱਠ ਦਿਨ ਪਹਿਲਾਂ ਦਿੱਲੀ ਦੇ ਕਈ ਸਕੂਲਾਂ ਡੀਪੀਐਸ ਦਵਾਰਕਾ, ਕ੍ਰਿਸ਼ਨਾ ਮਾਡਲ ਪਬਲਿਕ ਸਕੂਲ ਅਤੇ ਸਰਵੋਦਿਆ ਵਿਦਿਆਲਿਆ ਵਿਚ ਵੀ ਬੰਬ ਹੋਣ ਦੀਆਂ ਧਮਕੀਆਂ ਮਿਲੀਆਂ ਸਨ। ਪੁਲੀਸ ਨੇ ਇਹਤਿਆਤ ਵਜੋਂ ਵਿਦਿਆਰਥੀਆਂ ਅਤੇ ਸਟਾਫ ਨੂੰ ਸਕੂਲ ਤੋਂ ਬਾਹਰ ਕੱਢ ਕੇ ਸਕੂਲ ਅਹਾਤੇ ਨੂੰ ਖਾਲੀ ਕਰਵਾ ਲਿਆ ਸੀ ਤੇ ਪੁਲੀਸ ਟੀਮਾਂ ਅਤੇ ਬੰਬ ਨਿਰੋਧਕ ਦਸਤੇ ਭੇਜੇ ਗਏ ਸਨ। ਏਐਨਆਈ

Advertisement
Tags :
Delhi's IGI airport
Show comments