ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਸੁਪਰੀਮ ਕੋਰਟ ਨੇ ‘ਬੁਲਡੋਜ਼ਰ ਨਿਆਂ’ ਉਤੇ ਰੋਕ ਲਾਈ

ਦੇਸ਼ ਵਿਚ 1 ਅਕਤੂਬਰ ਤੱਕ ਜੁਰਮਾਂ ਦੇ ਮੁਲਜ਼ਮਾਂ ਦੀਆਂ ‘ਨਾਜਾਇਜ਼’ ਉਸਾਰੀਆਂ ਵੀ ਨਹੀਂ ਢਾਹੀਆਂ ਜਾ ਸਕਣਗੀਆਂ
Advertisement

ਨਵੀਂ ਦਿੱਲੀ, 17 ਸਤੰਬਰ

SC Halts "Bulldozer Justice": ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਅਹਿਮ ਹੁਕਮ ਜਾਰੀ ਕਰਦਿਆਂ ਦੇਸ਼ ਭਰ ਵਿਚ ਸਿਖਰਲੀ ਅਦਾਲਤ ਦੀ ਅਗਾਊਂ ਮਨਜ਼ੂਰੀ ਤੋਂ ਬਿਨਾਂ ਜਾਇਦਾਦਾਂ ਦੀ ਢਾਹ-ਢੁਹਾਈ (ਬੁਲਡੋਜ਼ਰ ਇਨਸਾਫ਼) ਉਤੇ ਪਾਬੰਦੀ ਲਾ ਦਿੱਤੀ ਹੈ। ਜਸਟਿਸ ਬੀਆਰ ਗਵਈ ਅਤੇ ਜਸਟਿਸ ਕੇਵੀ ਵਿਸ਼ਵਨਾਥਨ ਦੇ ਬੈਂਚ ਨੇ ਇਹ ਹੁਕਮ ਜਾਰੀ ਕਰਦਿਆਂ ਕਿਹਾ ਕਿ ਕਿਸੇ ਤਰ੍ਹਾਂ ਦੇ ਜੁਰਮ ਵਿਚ ਸ਼ਾਮਲ ਮੁਲਜ਼ਮਾਂ ਦੀਆਂ ਉਸਾਰੀਆਂ ਭਾਵੇਂ ਉਹ ਨਾਜਾਇਜ਼ ਵੀ ਹੋਣ, ਉਨ੍ਹਾਂ ਨੂੰ ਅਦਾਲਤ ਦੀ ਅਗਾਊਂ ਮਨਜ਼ੂਰੀ ਤੋਂ ਬਿਨਾਂ 1 ਅਕਤੂਬਰ ਤੱਕ ਹਰਗਿਜ਼ ਨਹੀਂ ਢਾਹਿਆ ਜਾ ਸਕੇਗਾ।

Advertisement

ਬੈਂਚ ਨੇ ਕਿਹਾ ਕਿ ਭਾਵੇਂ ਕੋਈ ਉਸਾਰੀ ਨਾਜਾਇਜ਼ ਵੀ ਹੋਵੇ, ਤਾਂ ਵੀ ਇਸ ਨੂੰ ਇੰਝ ਢਾਹੁਣਾ ਸਾਡੇ ਸੰਵਿਧਾਨ ਦੀ ਮੂਲ ਭਾਵਨਾ ਦੇ ਖ਼ਿਲਾਫ਼ ਹੈ। ਉਂਝ ਅਦਾਲਤ ਨੇ ਨਾਲ ਹੀ ਸਾਫ਼ ਕੀਤਾ ਕਿ ਇਹ ਹੁਕਮ ਜਨਤਕ ਸੜਕਾਂ ਅਤੇ ਫੁੱਟਪਾਥਾਂ ਆਦਿ ਉਤੇ ਖੜ੍ਹੇ ਕੀਤੇ ਗਏ ਨਾਜਾਇਜ਼ ਢਾਂਚਿਆਂ ਨੂੰ ਹਟਾਏ/ਢਾਹੇ ਜਾਣ ਉਤੇ ਲਾਗੂ ਨਹੀਂ ਹੋਣਗੇ।

ਬੈਂਚ ਨੇ ਕਿਹਾ, ‘‘ਭਾਵੇਂ ਇਹ ਨਾਜਾਇਜ਼ ਉਸਾਰੀ ਨੂੰ ਢਾਹੁਣ ਦਾ ਹੀ ਮਾਮਲਾ ਹੋਵੇ... ਅਜਿਹਾ ਕਰਨਾ ਸਾਡੇ ਸੰਵਿਧਾਨ ਦੀ ਮੂਲ ਭਾਵਨਾ ਦੇ ਖ਼ਿਲਾਫ਼ ਹੈ।’’ ਬੈਂਚ ਨੇ ਕਿਹਾ ਕਿ ਮਾਮਲੇ ਦੀ ਸੁਣਵਾਈ ਦੀ ਅਗਲੀ ਤਰੀਕ ਆਗਾਮੀ 1 ਅਕਤੂਬਰ ਤੱਕ ਅਜਿਹੀ ਕੋਈ ਉਸਾਰੀ ਨਾ ਢਾਹੀ ਜਾਵੇ। -ਪੀਟੀਆਈ

Advertisement