ਬਾਰਾਪੁੱਲ੍ਹਾ ਕੋਰੀਡੋਰ ਦਾ ਰੁਕਿਆ ਕੰਮ ਹੋਵੇਗਾ ਸ਼ੁਰੂ
ਬਾਰਾਪੁੱਲ੍ਹਾ ਫੇਜ਼-ਤਿੰਨ ਕੋਰੀਡੋਰ ਦਾ ਰੁਕਿਆ ਹੋਇਆ ਕੰਮ ਆਖਰਕਾਰ ਇੱਕ ਦਹਾਕੇ ਮਗਰੋਂ ਹੁਣ ਸ਼ੁਰੂ ਹੋਵੇਗਾ। ਕੇਂਦਰੀ ਅਧਿਕਾਰ ਪ੍ਰਾਪਤ ਕਮੇਟੀ (ਸੀ ਈ ਸੀ) ਨੇ ਇਸ ਪ੍ਰੋਜੈਕਟ ਲਈ ਰੁੱਖਾਂ ਦੀ ਕਟਾਈ ਅਤੇ ਟ੍ਰਾਂਸਪਲਾਂਟੇਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਬਾਅਦ 333 ਵਿੱਚੋਂ...
Advertisement
ਬਾਰਾਪੁੱਲ੍ਹਾ ਫੇਜ਼-ਤਿੰਨ ਕੋਰੀਡੋਰ ਦਾ ਰੁਕਿਆ ਹੋਇਆ ਕੰਮ ਆਖਰਕਾਰ ਇੱਕ ਦਹਾਕੇ ਮਗਰੋਂ ਹੁਣ ਸ਼ੁਰੂ ਹੋਵੇਗਾ। ਕੇਂਦਰੀ ਅਧਿਕਾਰ ਪ੍ਰਾਪਤ ਕਮੇਟੀ (ਸੀ ਈ ਸੀ) ਨੇ ਇਸ ਪ੍ਰੋਜੈਕਟ ਲਈ ਰੁੱਖਾਂ ਦੀ ਕਟਾਈ ਅਤੇ ਟ੍ਰਾਂਸਪਲਾਂਟੇਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਬਾਅਦ 333 ਵਿੱਚੋਂ 85 ਰੁੱਖ ਕੱਟੇ ਜਾਣਗੇ ਅਤੇ ਬਾਕੀ ਦੇ ਟ੍ਰਾਂਸਪਲਾਂਟ ਕੀਤੇ ਜਾਣਗੇ। ਲੋਕ ਨਿਰਮਾਣ ਵਿਭਾਗ ਮੰਤਰੀ ਪਰਵੇਸ਼ ਸਾਹਿਬ ਸਿੰਘ ਨੇ ਐਲਾਨ ਕੀਤਾ ਕਿ ਇਹ ਕੋਰੀਡੋਰ ਅਗਲੇ ਇੱਕ ਸਾਲ ਵਿੱਚ ਪੂਰਾ ਹੋ ਜਾਵੇਗਾ ਅਤੇ ਜਨਤਾ ਲਈ ਖੋਲ੍ਹ ਦਿੱਤਾ ਜਾਵੇਗਾ। ਇਸ ਨਾਲ ਪੂਰਬੀ ਦਿੱਲੀ ਦੇ ਮਯੂਰ ਵਿਹਾਰ ਫੇਜ਼ ਇੱਕ ਤੋਂ ਦੱਖਣੀ ਦਿੱਲੀ ਦੇ ਆਈ ਐੱਨ ਏ ਤੱਕ ਦੀ ਸੜਕ ਯਾਤਰਾ ਸਿਗਨਲ ਮੁਕਤ ਹੋ ਜਾਵੇਗੀ। ਵਾਤਾਵਰਨ ਸਬੰਧੀ ਰੁਕਾਵਟਾਂ ਅਤੇ ਰੁੱਖਾਂ ਨੂੰ ਕੱਟਣ ਅਤੇ ਮੁੜ ਲਾਉਣ ਦੀ ਇਜਾਜ਼ਤ ਨਾ ਮਿਲਣ ਕਾਰਨ ਇਹ ਪ੍ਰੋਜੈਕਟ ਲਗਪਗ ਦਸ ਸਾਲਾਂ ਤੱਕ ਰੁਕਿਆ ਰਿਹਾ।
Advertisement
Advertisement