ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਇੰਸਪੈਕਟਰ ਦੀ ਪਤਨੀ ਨੇ ਚਾਰ ਵਿਅਕਤੀਆਂ ’ਤੇ ਕਾਰ ਚੜ੍ਹਾਈ

ਪੱਤਰ ਪ੍ਰੇਰਕ ਨਵੀਂ ਦਿੱਲੀ, 5 ਜੁਲਾਈ ਇੱਥੇ ਏਮਜ਼ ਦੇ ਬਾਹਰ ਦਿੱਲੀ ਪੁਲੀਸ ਦੇ ਇੰਸਪੈਕਟਰ ਦੀ ਪਤਨੀ ਦੀ ਗੱਡੀ ਦੀ ਫੇਟ ਵੱਜਣ ਕਾਰਨ ਚਾਰ ਵਿਅਕਤੀ ਜ਼ਖਮੀ ਹੋ ਗਏ। ਜ਼ਖ਼ਮੀ ਨੂੰ ਏਮਜ਼ ਦੇ ਟਰੌਮਾ ਸੈਂਟਰ ਦਾਖਲ ਕਰਵਾਇਆ ਗਿਆ ਹੈ। ਜ਼ਖ਼ਮੀਆਂ ਦੀ ਪਛਾਣ...
Advertisement

ਪੱਤਰ ਪ੍ਰੇਰਕ

ਨਵੀਂ ਦਿੱਲੀ, 5 ਜੁਲਾਈ

Advertisement

ਇੱਥੇ ਏਮਜ਼ ਦੇ ਬਾਹਰ ਦਿੱਲੀ ਪੁਲੀਸ ਦੇ ਇੰਸਪੈਕਟਰ ਦੀ ਪਤਨੀ ਦੀ ਗੱਡੀ ਦੀ ਫੇਟ ਵੱਜਣ ਕਾਰਨ ਚਾਰ ਵਿਅਕਤੀ ਜ਼ਖਮੀ ਹੋ ਗਏ। ਜ਼ਖ਼ਮੀ ਨੂੰ ਏਮਜ਼ ਦੇ ਟਰੌਮਾ ਸੈਂਟਰ ਦਾਖਲ ਕਰਵਾਇਆ ਗਿਆ ਹੈ। ਜ਼ਖ਼ਮੀਆਂ ਦੀ ਪਛਾਣ ਗੌਰਵ (22), ਉਸ ਦੀ ਪਤਨੀ ਰਿਤਿਕਾ (21), ਨਿਸ਼ਾਂਤ (27) ਤੇ ਰਣਵੀਰ (57) ਵਜੋਂ ਹੋਈ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਏਮਜ਼ ਦੇ ਸੁਰੱਖਿਆ ਮੁਲਾਜ਼ਮਾਂ ਨੇ ਮੰਗਲਵਾਰ ਨੂੰ ਉਨ੍ਹਾਂ ਨੂੰ ਹਸਪਤਾਲ ਦੇ ਗੇਟ ਨੰਬਰ 6ਏ ਤੇ 6ਬੀ ਨੇੜੇ ਵਾਪਰੇ ਇਸ ਹਾਦਸੇ ਬਾਰੇ ਸੂਚਨਾ ਦਿੱਤੀ। ਸੂਚਨਾ ਮਿਲਣ ਮਗਰੋਂ ਜਦੋਂ ਪੁਲੀਸ ਮੌਕੇ ’ਤੇ ਪਹੁੰਚੀ ਤਾਂ ਉਥੇ ਫੋਰਡ ਕੰਪਨੀ ਦੀ ਕਾਰ ਖੜ੍ਹੀ ਸੀ। ਜਾਂਚ ਮਗਰੋਂ ਪਤਾ ਲੱਗਾ ਕਿ ਇਹ ਕਾਰ ਦਿੱਲੀ ਪੁਲੀਸ ਵਿੱਚ ਤਾਇਨਾਤ ਇੱਕ ਇੰਸਪੈਕਟਰ ਦੀ ਪਤਨੀ ਵਿਪਨ ਸਿੰਘ ਚਲਾ ਰਹੀ ਸੀ। ਜ਼ਖਮੀਆਂ ’ਚੋਂ ਕਿਸੇ ਨੇ ਵੀ ਕੋਈ ਬਿਆਨ ਨਹੀਂ ਦਰਜ ਕਰਵਾਇਆ, ਜਿਸ ਕਰਕੇ ਡੀਡੀ ਐਂਟਰੀ ਦੇ ਆਧਾਰ ’ਤੇ ਕੇਸ ਦਰਜ ਕੀਤਾ ਗਿਆ ਹੈ।

Advertisement
Tags :
ਇੰਸਪੈਕਟਰਚੜ੍ਹਾਈਪਤਨੀਵਿਅਕਤੀਆਂ