ਆਈ ਪੀ ਐੱਸ ਅਧਿਕਾਰੀ ਦੀ ਖੁਦਕੁਸ਼ੀ ਦਾ ਸੇਕ ਵਧਣ ਲੱਗਿਆ
ਹਰਿਆਣਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੱਦੇ ’ਤੇ ਯਮੁਨਾਨਗਰ ਜ਼ਿਲ੍ਹਾ ਕਾਂਗਰਸ ਕਮੇਟੀ (ਦਿਹਾਤੀ ਅਤੇ ਸ਼ਹਿਰੀ) ਨੇ ਸਾਂਝੇ ਤੌਰ ’ਤੇ ਜ਼ਿਲ੍ਹਾ ਹੈੱਡਕੁਆਰਟਰ ’ਤੇ ਪ੍ਰਦਰਸ਼ਨ ਕੀਤਾ। ਕਾਂਗਰਸੀ ਵਰਕਰਾਂ ਨੇ ਹਰਿਆਣਾ ਦੇ ਆਈ ਪੀ ਐੱਸ ਅਧਿਕਾਰੀ ਵਾਈ. ਪੂਰਨ ਸਿੰਘ ਦੀ ਖੁਦਕੁਸ਼ੀ ਦੀ ਜਾਂਚ ਨਾ...
Advertisement
ਹਰਿਆਣਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੱਦੇ ’ਤੇ ਯਮੁਨਾਨਗਰ ਜ਼ਿਲ੍ਹਾ ਕਾਂਗਰਸ ਕਮੇਟੀ (ਦਿਹਾਤੀ ਅਤੇ ਸ਼ਹਿਰੀ) ਨੇ ਸਾਂਝੇ ਤੌਰ ’ਤੇ ਜ਼ਿਲ੍ਹਾ ਹੈੱਡਕੁਆਰਟਰ ’ਤੇ ਪ੍ਰਦਰਸ਼ਨ ਕੀਤਾ। ਕਾਂਗਰਸੀ ਵਰਕਰਾਂ ਨੇ ਹਰਿਆਣਾ ਦੇ ਆਈ ਪੀ ਐੱਸ ਅਧਿਕਾਰੀ ਵਾਈ. ਪੂਰਨ ਸਿੰਘ ਦੀ ਖੁਦਕੁਸ਼ੀ ਦੀ ਜਾਂਚ ਨਾ ਹੋਣ ’ਤੇ ਨਾਰਾਜ਼ਗੀ ਪ੍ਰਗਟ ਕੀਤੀ ਅਤੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਰਾਹੀਂ ਰਾਸ਼ਟਰਪਤੀ ਨੂੰ ਮੰਗ ਪੱਤਰ ਸੌਂਪਿਆ, ਜਿਸ ਵਿੱਚ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਗਈ । ਇਸ ਮੌਕੇ ਕਾਂਗਰਸੀ ਆਗੂਆਂ ਨੇ ਕਿਹਾ ਕਿ ਇਹ ਸਿਰਫ਼ ਇੱਕ ਅਧਿਕਾਰੀ ਦੀ ਖੁਦਕੁਸ਼ੀ ਨਹੀਂ ਸੀ, ਸਗੋਂ ਪ੍ਰਸ਼ਾਸਨਿਕ ਪ੍ਰਣਾਲੀ ਦੇ ਅੰਦਰ ਦਬਾਅ ਅਤੇ ਭ੍ਰਿਸ਼ਟਾਚਾਰ ਦਾ ਨਤੀਜਾ ਸੀ । ਇਸ ਮੁੱਦੇ ’ਤੇ ਸਰਕਾਰ ਦੀ ਚੁੱਪੀ ਗੰਭੀਰ ਸਵਾਲ ਖੜ੍ਹੇ ਕਰਦੀ ਹੈ। ਸਢੌਰਾ ਦੀ ਵਿਧਾਇਕ ਰੇਣੂ ਬਾਲਾ ਨੇ ਕਿਹਾ ਕਿ ਪੂਰਨ ਸਿੰਘ ਵਰਗੇ ਇਮਾਨਦਾਰ ਅਤੇ ਮਿਹਨਤੀ ਅਧਿਕਾਰੀ ਦੀ ਖੁਦਕੁਸ਼ੀ ’ਤੇ ਸਰਕਾਰ ਦੀ ਚੁੱਪੀ ਨਿੰਦਣਯੋਗ ਹੈ । ਕਾਂਗਰਸ ਪਾਰਟੀ ਇਨਸਾਫ਼ ਯਕੀਨੀ ਬਣਾਉਣ ਲਈ ਹਰ ਪੱਧਰ ’ਤੇ ਲੜੇਗੀ। ਜ਼ਿਲ੍ਹਾ ਕਾਂਗਰਸ ਪ੍ਰਧਾਨ (ਦਿਹਾਤੀ) ਨਰਪਾਲ ਸਿੰਘ ਗੁੱਜਰ ਨੇ ਕਿਹਾ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਜਨਤਾ ਦਾ ਵਿਸ਼ਵਾਸ ਮਜ਼ਬੂਤ ਕਰੇਗੀ। ਉਨ੍ਹਾਂ ਮੁਲਜ਼ਮ ਅਧਿਕਾਰੀਆਂ ਨੂੰ ਤੁਰੰਤ ਮੁਅੱਤਲ ਕਰਨ ਅਤੇ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਜ਼ਿਲ੍ਹਾ ਕਾਂਗਰਸ ਪ੍ਰਧਾਨ (ਸ਼ਹਿਰੀ) ਦੇਵੇਂਦਰ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਇਜਾਜ਼ਤ ਨਹੀਂ ਦੇਵੇਗੀ। ਇਸ ਬੇਇਨਸਾਫ਼ੀ ਵਿਰੁੱਧ ਸੜਕਾਂ ਤੋਂ ਲੈ ਕੇ ਸੰਸਦ ਤੱਕ ਆਵਾਜ਼ ਬੁਲੰਦ ਕੀਤੀ ਜਾਵੇਗੀ। ਇਸ ਮੌਕੇ ਸਤਪਾਲ ਕੌਸ਼ਿਕ, ਸ਼ਿਆਮ ਸੁੰਦਰ ਬੱਤਰਾ, ਰਾਜ ਕੁਮਾਰ ਤਿਆਗੀ, ਜ਼ਾਕਿਰ ਹੁਸੈਨ, ਸੁਰੇਸ਼ ਢਾਂਡਾ, ਨਿਰਮਲ ਚੌਹਾਨ, ਵੇਦਪ੍ਰਕਾਸ਼ ਐਡਵੋਕੇਟ, ਮੋਹਨ ਵਰਮਾ, ਗੌਰਵ ਜੈਰਾਮਪੁਰ, ਊਸ਼ਾ ਭੱਟ, ਮੋਨਿਕਾ ਡੁਮਰਾ, ਦਿਨੇਸ਼ ਡੁਮਰਾ, ਮੇਮ ਸਿੰਘ ਦਹੀਆ, ਮਾਨ ਸਿੰਘ ਮੁਜ਼ੱਫਤ, ਹਰਪਾਲ ਸਿੰਘ ਖਾਂਬੜਾ, ਸੁਲੱਖਣ ਸਿੰਘ ਖਾਂਬੜਾ, ਮੁਕੇਸ਼ ਪਾਲ, ਆਸ ਮੁਹੰਮਦ, ਅਰਸ਼ਦ ਪੋਸਵਾਲ, ਰਾਮਕਰਨ, ਮਹਿੰਦਰ ਗੁੱਜਰ, ਭੁਪਿੰਦਰ ਜੈਰਾਮਪੁਰ, ਰੋਸ਼ਨ ਲਾਲ ਅਹਿਦਵਾਲਾ, ਕਰਮਵੀਰ ਪਾਰਚਾ, ਰਾਜੇਸ਼ ਕਟਾਰੀਆ, ਰਵਿੰਦਰ ਬਬਲੂ, ਪਵਨ ਵਾਲੀਆ, ਵਿੱਕੀ ਬੰਗੜ, ਵੇਦ ਪੱਪੀ, ਧਰਮਪਾਲ ਊਧਮਗੜ੍ਹ, ਰਾਮ ਸ਼ਰਨ ਵਾਲਮੀਕੀ, ਵਿਜਾਲਮ ਸਿੰਘ ਸਰਪੰਚ, ਐੱਲ. ਮਲਹੋਤਰਾ, ਨਰਵੇਲ ਲੋਪੋਂ, ਪਰਮਜੀਤ ਸਿੰਘ ਚਗਨੌਲੀ, ਗੁਰਬਾਜ਼ ਸਿੰਘ ਸੰਧੂ, ਬਰਖਾ ਰਾਮ ਪੰਸਾਰਾ, ਰਾਜੇਸ਼ ਗੰਡਾਪੁਰਾ, ਸਰਜੰਟ ਸਿੰਘ, ਰਣਦੀਪ ਰਾਣਾ, ਟਿੰਕੂ ਕੰਬੋਜ, ਸ਼ਿਵ ਕੁਮਾਰ ਸੰਧਲਾ, ਸਤੀਸ਼. ਦੱਤਾਨਾ, ਪਵਨ ਚੋਪੜਾ, ਪ੍ਰਦੀਪ ਐੱਮਸੀ, ਰਿੰਕੂ ਸੈਣੀ, ਰਜਨੀਸ਼ ਨਾਥਨਪੁਰ, ਨਰ ਸਿੰਘ ਪਾਲ, ਅਸ਼ੋਕ ਕੁਮਾਰ (ਮਾਲੀ ਮਾਜਰਾ), ਰਜਨੀਸ਼ ਯਾਕੂਬਪੁਰ, ਮਾਮ ਰਾਜ ਢੀਂਗਰਾ ਹਾਜ਼ਰ ਸਨ ।
Advertisement
Advertisement