ਦਿੱਲੀ ਸਰਕਾਰ ਨੇ 1 ਜਨਵਰੀ ਤੱਕ ਪਟਾਕਿਆਂ ਦੇ ਉਤਪਾਦਨ ਅਤੇ ਵਿਕਰੀ ’ਤੇ ਪਾਬੰਦੀ ਲਾਈ
ਨਵੀਂ ਦਿੱਲੀ, 9 ਸਤੰਬਰ Ban On Firecrackers: ਦਿੱਲੀ ਸਰਕਾਰ ਨੇ ਆਉਣ ਵਾਲੇ ਠੰਡ ਦੇ ਮੌਸਮ ਵਿਚ ਹਵਾ ਪ੍ਰਦੂਸ਼ਣ ਤੇ ਕੰਟਰੋਲ ਕਰਨ ਲਈ ਕੌਮੀ ਰਾਜਧਾਨੀ ਵਿਚ ਪਟਾਕਿਆਂ ਦੇ ਉਤਪਾਦਨ, ਵਿਕਰੀ ਅਤੇ ਵਰਤੋ ’ਤੇ ਪਾਬੰਦੀ ਲਾ ਦਿੱਤੀ ਹੈ। ਵਾਤਾਵਰਨ ਮੰਤਰੀ ਗੋਪਾਲ ਰਾਏ...
Advertisement
ਨਵੀਂ ਦਿੱਲੀ, 9 ਸਤੰਬਰ
Ban On Firecrackers: ਦਿੱਲੀ ਸਰਕਾਰ ਨੇ ਆਉਣ ਵਾਲੇ ਠੰਡ ਦੇ ਮੌਸਮ ਵਿਚ ਹਵਾ ਪ੍ਰਦੂਸ਼ਣ ਤੇ ਕੰਟਰੋਲ ਕਰਨ ਲਈ ਕੌਮੀ ਰਾਜਧਾਨੀ ਵਿਚ ਪਟਾਕਿਆਂ ਦੇ ਉਤਪਾਦਨ, ਵਿਕਰੀ ਅਤੇ ਵਰਤੋ ’ਤੇ ਪਾਬੰਦੀ ਲਾ ਦਿੱਤੀ ਹੈ। ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਪਾਬੰਦੀ ਪਟਾਕਿਆਂ ਦੀ ਆਨਲਾਈਨ ਵਿਕਰੀ ’ਤੇ ਵੀ ਲਾਗੂ ਹੋਵੇਗੀ।
Advertisement
ਉਨ੍ਹਾਂ ਕਿਹਾ ਕਿ ਇਸ ਪਾਬੰਦੀ ਨੂੰ ਸਖ਼ਤੀ ਨਾਲ ਲਾਗੂ ਕਰਵਾਉਣ ਲਈ ਦਿੱਲੀ ਪੁਲੀਸ, ਪ੍ਰਦੂਸ਼ਣ ਰੋਕੂ ਕਮੇਟੀ ਅਤੇ ਮਾਲ ਵਿਭਾਗ ਮਿਲਕੇ ਯੋਜਨਾ ਤਿਆਰ ਕਰਨਗੇ।
ਸ੍ਰੀ ਰਾਏ ਨੇ ਕਿਹਾ ਕਿ ਇਹ ਪਾਬੰਦੀਆਂ 1 ਜਨਵਰੀ 2025 ਤੱਕ ਲਾਗੂ ਰਹਿਣਗੀਆਂ ਜੋ ਕਿ ਦਿੱਲੀ ਸਰਕਾਰ ਦੀ ਸਰਦੀਆਂ ਦੇ ਕੰਮ ਲਈ ਯੋਜਨਾ ਦਾ ਹਿੱਸਾ ਹੈ ਜੋ ਕਿ ਪ੍ਰਦੂਸ਼ਨ ਕੰਟਰੋਲ ਕਰਨ ਲਈ 21 ਪ੍ਰਮੁੱਖ ਬਿੰਦੂਆਂ ’ਤੇ ਅਧਾਰਿਤ ਹੈ। -ਪੀਟੀਆਈ
Advertisement
×