ਦੇਸ਼ ਵਿਚ ਇਸ ਵਾਰ ਆਮ ਨਾਲੋਂ ਵੱਧ ਠੰਢ ਪਵੇਗੀ
ਮੌਸਮ ਵਿਭਾਗ ਵਲੋਂ ਮੱਧ ਭਾਰਤ, ਉੱਤਰ-ਪੱਛਮ ਅਤੇ ਪ੍ਰਾਇਦੀਪੀ ਖੇਤਰਾਂ ਵਿੱਚ ਵੱਧ ਠੰਢ ਪੈਣ ਦੀ ਪੇਸ਼ੀਨਗੋੲੀ
Advertisement
ਭਾਰਤੀ ਮੌਸਮ ਵਿਭਾਗ (ਆਈਐਮਡੀ) ਨੇ ਅੱਜ ਕਿਹਾ ਕਿ ਸਰਦੀਆਂ ਦੌਰਾਨ ਮੱਧ ਭਾਰਤ ਅਤੇ ਨਾਲ ਲੱਗਦੇ ਉੱਤਰ-ਪੱਛਮ ਅਤੇ ਪ੍ਰਾਇਦੀਪੀ ਖੇਤਰਾਂ ਵਿੱਚ ਆਮ ਤੋਂ ਘੱਟ ਤਾਪਮਾਨ ਰਹੇਗਾ ਤੇ ਵੱਧ ਠੰਢ ਪਵੇਗੀ।
ਆਈਐਮਡੀ ਦੇ ਡਾਇਰੈਕਟਰ ਜਨਰਲ ਮ੍ਰਿਤੁੰਜਯ ਮਹਾਪਾਤਰਾ ਨੇ ਆਨਲਾਈਨ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਰਾਜਸਥਾਨ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਹਰਿਆਣਾ, ਪੰਜਾਬ ਅਤੇ ਮਹਾਰਾਸ਼ਟਰ ਦੇ ਕੁਝ ਹਿੱਸਿਆਂ ਵਿੱਚ ਆਮ ਨਾਲੋਂ ਠੰਢ ਵਧੇਗੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਰਦੀਆਂ ਦੇ ਮੌਸਮ (ਦਸੰਬਰ 2025 ਤੋਂ ਫਰਵਰੀ 2026) ਦੌਰਾਨ ਮੱਧ ਭਾਰਤ ਅਤੇ ਨਾਲ ਲੱਗਦੇ ਪ੍ਰਾਇਦੀਪ ਅਤੇ ਉੱਤਰ-ਪੱਛਮੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਘੱਟ ਤਾਪਮਾਨ ਰਹਿਣ ਦੀ ਸੰਭਾਵਨਾ ਹੈ।
Advertisement
Advertisement
Advertisement
×

