ਧਮਾਕੇ ਕਾਰਨ 300-400 ਕਰੋੜ ਦਾ ਨੁਕਸਾਨ ਹੋਇਆ: ਖੰਡੇਲਵਾਲ
ਚਾਂਦਨੀ ਚੌਕ ਤੋਂ ਭਾਜਪਾ ਦੇ ਸੰਸਦ ਮੈਂਬਰ ਪ੍ਰਵੀਨ ਖੰਡੇਲਵਾਲ ਨੇ ਕਿਹਾ ਹੈ ਕਿ ਧਮਾਕੇ ਕਾਰਨ ਇਲਾਕੇ ਵਿੱਚ ਕਾਰੋਬਾਰ ਨੂੰ ਅਸਥਾਈ ਪਰ ਮਹੱਤਵਪੂਰਨ ਝਟਕਾ ਲੱਗਿਆ ਹੈ। ਉਨ੍ਹਾਂ ਕਿਹਾ ਕਿ ਕੌਮੀ ਰਾਜਧਾਨੀ ਦੇ ਚਾਂਦਨੀ ਚੌਕ ਬਾਜ਼ਾਰ ਨੂੰ ਇਤਿਹਾਸਕ ਲਾਲ ਕਿਲ੍ਹੇ ਨੇੜੇ ਹੋਏ ਧਮਾਕੇ ਤੋਂ ਬਾਅਦ ਲਗਪਗ 300-400 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਸ੍ਰੀ ਖੰਡੇਲਵਾਲ ਨੇ ਕਿਹਾ ਕਿ ਦੇਸ਼ ਦੇ ਸਭ ਤੋਂ ਵੱਡੇ ਥੋਕ ਬਾਜ਼ਾਰ ਚਾਂਦਨੀ ਚੌਕ ਵਿੱਚ ਰੋਜ਼ਾਨਾ ਲਗਪਗ ਚਾਰ ਲੱਖ ਲੋਕਾਂ ਦੀ ਆਮਦ ਦੇ ਨਾਲ ਹਰ ਰੋਜ਼ ਅੰਦਾਜ਼ਨ 450-500 ਕਰੋੜ ਰੁਪਏ ਦਾ ਕਾਰੋਬਾਰ ਹੁੰਦਾ ਹੈ। ਇਸ ਸਬੰਧੀ ਵਪਾਰੀਆਂ ਦਾ ਕਹਿਣਾ ਹੈ ਕਿ ਧਮਾਕੇ ਤੋਂ ਬਾਅਦ ਲੋਕਾਂ ਦੀ ਆਮਦ ਵਿੱਚ ਤੇਜ਼ੀ ਨਾਲ ਗਿਰਾਵਟ ਆਈ ਹੈ।
ਚਾਂਦਨੀ ਚੌਕ ਤੋਂ ਭਾਜਪਾ ਸੰਸਦ ਮੈਂਬਰ ਪ੍ਰਵੀਨ ਖੰਡੇਲਵਾਲ ਨੇ ਕਿਹਾ ਕਿ ਇਲਾਕੇ ਵਿੱਚ ਕਾਰੋਬਾਰ ਨੂੰ ਅਸਥਾਈ ਪਰ ਮਹੱਤਵਪੂਰਨ ਝਟਕਾ ਲੱਗਿਆ ਹੈ। ਖੰਡੇਲਵਾਲ ਨੇ ਕਿਹਾ ਕਿ ਇੱਥੇ ਵਪਾਰ ਨੂੰ ਲਗਪਗ 300-400 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਪਰ ਜਿਵੇਂ ਹੀ ਆਮ ਸਥਿਤੀ ਵਾਪਸ ਆਉਂਦੀ ਹੈ ਅਤੇ ਆਵਾਜਾਈ ਮੁੜ ਸ਼ੁਰੂ ਹੁੰਦੀ ਹੈ, ਗਾਹਕ ਵਾਪਸ ਆ ਜਾਣਗੇ। ਉਨ੍ਹਾਂ ਕਿਹਾ ਕਿ ਗੰਭੀਰ ਹਾਲਾਤ ਦੇ ਬਾਵਜੂਦ ਚਾਂਦਨੀ ਚੌਕ ਦੇ ਵਪਾਰੀਆਂ ਦਾ ਜੋਸ਼ ਬਰਕਰਾਰ ਹੈ। ਉਨ੍ਹਾਂ ਕਿਹਾ ਕਿ ਇੱਥੇ ਦੋ ਬਾਜ਼ਾਰਾਂ ਨੂੰ ਛੱਡ ਕੇ ਪੂਰਾ ਚਾਂਦਨੀ ਚੌਕ ਬਾਜ਼ਾਰ ਖੁੱਲ੍ਹਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਕੁੱਝ ਹਿੱਸੇ ਨੂੰ ਜਾਂਚ ਕਾਰਨ ਬੰਦ ਕਰ ਦਿੱਤਾ ਹੈ।
