ਦਿੱਲੀ ਦੇ ਭਜਨਪੁਰਾ ਵਿੱਚ ਫਲਾਈਓਵਰ ਬਣਾਉਣ ਲਈ ਰਸਤੇ ’ਚੋਂ ਮੰਦਰ ਅਤੇ ਮਜ਼ਾਰ ਹਟਾਈ
ਨਵੀਂ ਦਿੱਲੀ, 2 ਜੁਲਾਈ ਉੱਤਰ-ਪੂਰਬੀ ਦਿੱਲੀ ਦੇ ਭਜਨਪੁਰਾ ਚੌਕ ’ਤੇ ਫਲਾਈਓਵਰ ਦਾ ਰਸਤਾ ਬਣਾਉਣ ਲਈ ਭਾਰੀ ਪੁਲੀਸ ਬਲ ਦੀ ਤਾਇਨਾਤੀ ਦੌਰਾਨ ਅੱਜ ਸਵੇਰੇ ਇੱਕ ਮੰਦਰ ਅਤੇ ਇੱਕ ਮਜ਼ਾਰ ਨੂੰ ਹਟਾ ਦਿੱਤਾ ਗਿਆ। ਪੁਲੀਸ ਨੇ ਦੱਸਿਆ ਕਿ ਦੋਵਾਂ ਇਮਾਰਤਾਂ ਨੂੰ ਹਟਾਉਣ...
ਪੀਡਬਲਿਊਡੀ ਦੀ ਟੀਮ ਪੁਲੀਸ ਦੀ ਮੌਜੂਦਗੀ ਦੌਰਾਨ ਭਜਨਪੁਰਾ ’ਚ ਮੰਦਰ ਅਤੇ ਮਜ਼ਾਰ ਹਟਾਉਣ ਲਈ ਕਾਰਵਾਈ ਕਰਦੀ ਹੋਈ। -ਫੋਟੋ: ਪੀਟੀਆਈ
Advertisement
ਨਵੀਂ ਦਿੱਲੀ, 2 ਜੁਲਾਈ
ਉੱਤਰ-ਪੂਰਬੀ ਦਿੱਲੀ ਦੇ ਭਜਨਪੁਰਾ ਚੌਕ ’ਤੇ ਫਲਾਈਓਵਰ ਦਾ ਰਸਤਾ ਬਣਾਉਣ ਲਈ ਭਾਰੀ ਪੁਲੀਸ ਬਲ ਦੀ ਤਾਇਨਾਤੀ ਦੌਰਾਨ ਅੱਜ ਸਵੇਰੇ ਇੱਕ ਮੰਦਰ ਅਤੇ ਇੱਕ ਮਜ਼ਾਰ ਨੂੰ ਹਟਾ ਦਿੱਤਾ ਗਿਆ। ਪੁਲੀਸ ਨੇ ਦੱਸਿਆ ਕਿ ਦੋਵਾਂ ਇਮਾਰਤਾਂ ਨੂੰ ਹਟਾਉਣ ਦਾ ਫੈਸਲਾ ਕੁਝ ਦਿਨ ਪਹਿਲਾਂ ਇਕ ‘ਧਾਰਮਿਕ ਕਮੇਟੀ’ ਦੀ ਮੀਟਿੰਗ ਵਿਚ ਲਿਆ ਗਿਆ ਸੀ ਅਤੇ ਸਥਾਨਕ ਨੇਤਾਵਾਂ ਅਤੇ ਲੋਕਾਂ ਨਾਲ ਢੁੱਕਵੀਂ ਗੱਲਬਾਤ ਕੀਤੀ ਗਈ ਸੀ। ਉੱਤਰ ਪੂਰਬੀ ਦਿੱਲੀ ਦੇ ਡੀਸੀਪੀ ਜੋਏ ਟਿਰਕੀ ਨੇ ਆਰਆਈ ਪੁਲੀਸ ਫੋਰਸ ਦੀ ਤਾਇਨਾਤੀ ਦੌਰਾਨ ਲੋਕ ਨਿਰਮਾਣ ਵਿਭਾਗ (ਪੀਡਬਲਯੂਡੀ) ਦੁਆਰਾ ਢਾਂਚਿਆਂ ਨੂੰ ਹਟਾਉਣ ਤੋਂ ਬਾਅਦ ਕਿਹਾ, ‘‘ਸਭ ਕੁਝ ਸ਼ਾਂਤੀਪੂਰਨ ਹੋ ਗਿਆ ਹੈ।’’ ਟਿਰਕੀ ਨੇ ਦੱਸਿਆ ਕਿ ਭਜਨਪੁਰਾ ਚੌਕ ਵਿੱਚ ਸੜਕ ਦੇ ਇੱਕ ਪਾਸੇ ਹਨੂੰਮਾਨ ਮੰਦਰ ਅਤੇ ਦੂਜੇ ਪਾਸੇ ਮਜ਼ਾਰ ਸੀ ਅਤੇ ਸਹਾਰਨਪੁਰ ਫਲਾਈਓਵਰ ਤੱਕ ਸੜਕ ਨੂੰ ਚੌੜਾ ਕਰਨ ਲਈ ਦੋਵੇਂ ਢਾਂਚੇ ਹਟਾ ਦਿੱਤੇ ਗਏ ਹਨ।
Advertisement
Advertisement