ਤੇਲੰਗਾਨਾ: ਹੈਦਰਾਬਾਦ ਹਵਾਈ ਅੱਡੇ ’ਤੇ ਦੋ ਕੌਮਾਂਤਰੀ ਉਡਾਣਾਂ ਨੂੰ ਬੰਬ ਦੀ ਧਮਕੀ
ਲੰਡਨ ਤੇ ਕੁਵੈਤ ਤੋਂ ਆ ਰਹੀਆਂ ਸਨ ੳੁਡਾਣਾਂ
Advertisement
ਹੈਦਰਾਬਾਦ ਹਵਾਈ ਅੱਡੇ ’ਤੇ ਅੱਜ ਦੋ ਕੌਮਾਂਤਰੀ ਉਡਾਣਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇੱਥੇ ਆਉਣ ਵਾਲੀ ਬ੍ਰਿਟਿਸ਼ ਏਅਰਵੇਜ਼ ਦੀ ਉਡਾਣ 277 ਅਤੇ ਕੁਵੈਤ ਏਅਰਵੇਜ਼ ਦੀ ਉਡਾਣ 373 ਨੂੰ ਬੰਬ ਦੀ ਧਮਕੀ ਮਿਲੀ। ਹੀਥਰੋ ਤੋਂ ਹੈਦਰਾਬਾਦ ਆ ਰਹੀ BA 277 ਉਡਾਣ ਸਵੇਰੇ 5:25 ਵਜੇ ਸੁਰੱਖਿਅਤ ਉਤਰੀ। ਹਾਲਾਂਕਿ ਲੈਂਡਿੰਗ ਤੋਂ ਬਾਅਦ ਸੁਰੱਖਿਆ ਪ੍ਰੋਟੋਕੋਲ ਸ਼ੁਰੂ ਕੀਤੇ ਗਏ। ਹਾਲਾਂਕਿ ਕੁਵੈਤ ਤੋਂ ਹੈਦਰਾਬਾਦ ਜਾ ਰਹੀ KU 373 ਹੈਦਰਾਬਾਦ ਹਵਾਈ ਅੱਡੇ ’ਤੇ ਉਤਰ ਗਈ। ਪੁਲੀਸ ਨੇ ਦੱਸਿਆ ਕਿ ਬੰਬ ਦੀ ਧਮਕੀ ਝੂਠੀ ਨਿਕਲੀ। ਇਸ ਤੋਂ ਪਹਿਲਾਂ ਯਾਤਰੀਆਂ ਨੂੰ ਸੁਰੱਖਿਅਤ ਥਾਂ ’ਤੇ ਪਹੁੰਚਾ ਕੇ ਜਹਾਜ਼ ਦੀ ਜਾਂਚ ਕੀਤੀ ਗਈ ਪਰ ਕੁਝ ਵੀ ਸ਼ੱਕੀ ਨਾ ਮਿਲਿਆ।
Advertisement
Advertisement
×

