ਗੁਹਾਟੀ-ਦਿੱਲੀ ਇੰਡੀਗੋ ਉਡਾਣ ’ਚ ਤਕਨੀਕੀ ਖਰਾਬੀ
ਗੁਹਾਟੀ ਤੋਂ ਦਿੱਲੀ ਜਾਣ ਵਾਲੀ ਇੰਡੀਗੋ ਉਡਾਣ ਵਿਚ ਤਕਨੀਕੀ ਖਰਾਬੀ ਆ ਗਈ ਜਿਸ ਕਾਰਨ ਇਹ ਉਡਾਣ ਤਿੰਨ ਘੰਟੇ ਦੇਰੀ ਨਾਲ ਚੱਲੇਗੀ। ਇੰਡੀਗੋ ਉਡਾਣ 6E 930 ਲੋਕਪ੍ਰਿਆ ਗੋਪੀਨਾਥ ਬੋਰਦੋਲੋਈ ਅੰਤਰਰਾਸ਼ਟਰੀ ਹਵਾਈ ਅੱਡੇ ਗੁਹਾਟੀ ਤੋਂ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦਿੱਲੀ ਲਈ...
Advertisement
ਗੁਹਾਟੀ ਤੋਂ ਦਿੱਲੀ ਜਾਣ ਵਾਲੀ ਇੰਡੀਗੋ ਉਡਾਣ ਵਿਚ ਤਕਨੀਕੀ ਖਰਾਬੀ ਆ ਗਈ ਜਿਸ ਕਾਰਨ ਇਹ ਉਡਾਣ ਤਿੰਨ ਘੰਟੇ ਦੇਰੀ ਨਾਲ ਚੱਲੇਗੀ।
ਇੰਡੀਗੋ ਉਡਾਣ 6E 930 ਲੋਕਪ੍ਰਿਆ ਗੋਪੀਨਾਥ ਬੋਰਦੋਲੋਈ ਅੰਤਰਰਾਸ਼ਟਰੀ ਹਵਾਈ ਅੱਡੇ ਗੁਹਾਟੀ ਤੋਂ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦਿੱਲੀ ਲਈ ਚੱਲਣੀ ਸੀ। ਏਅਰਲਾਈਨ ਨੇ ਦੱਸਿਆ ਕਿ ਇਸ ਸਬੰਧੀ ਸਾਰੇ ਯਾਤਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
Advertisement
ਇੰਡੀਗੋ ਨੇ ਬਿਆਨ ਜਾਰੀ ਕਰਦਿਆਂ ਕਿਹਾ, ‘ਇੱਕ ਤਕਨੀਕੀ ਸਮੱਸਿਆ ਕਾਰਨ ਗੁਹਾਟੀ ਤੋਂ ਦਿੱਲੀ ਜਾਣ ਵਾਲੀ ਇੰਡੀਗੋ ਦੀ ਉਡਾਣ 6E 930 ਤਿੰਨ ਘੰਟੇ ਦੀ ਦੇਰੀ ਨਾਲ ਉਡਾਣ ਭਰੇਗੀ। ਯਾਤਰੀਆਂ ਨੂੰ ਰਿਫਰੈਸ਼ਮੈਂਟ ਪ੍ਰਦਾਨ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਅਗਲੀ ਉਪਲਬਧ ਉਡਾਣ ’ਤੇ ਪੂਰਾ ਰਿਫੰਡ ਜਾਂ ਮੁੜ-ਬੁਕਿੰਗ ਦਾ ਵਿਕਲਪ ਦਿੱਤਾ ਗਿਆ ਹੈ।’ ਇਸ ਸਬੰਧੀ ਹੋਰ ਵੇਰਵਿਆਂ ਦੀ ਉਡੀਕ ਹੈ।
Advertisement
Advertisement
×

