ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅਧਿਆਪਕਾਂ ਨੂੰ ‘ਭਾਸ਼ਾ ਗੌਰਵ ਸ਼ਿਕਸ਼ਕ ਸਨਮਾਨ’

ਨਿੱਜੀ ਪੱਤਰ ਪ੍ਰੇਰਕ ਨਵੀਂ ਦਿੱਲੀ, 14 ਦਸੰਬਰ ਗੁਰੂ ਨਾਨਕ ਪਬਲਿਕ ਸਕੂਲ ਰਾਜੌਰੀ ਗਾਰਡਨ ਨਵੀਂ ਦਿੱਲੀ ਵਿੱਚ ਅੱਜ ਸਕੂਲ ਦੀ ਸਪੈਸ਼ਲ ਅਸੈਂਬਲੀ ਵਿੱਚ ਵਿਸ਼ੇਸ਼ ਸਮਾਰੋਹ ਉਲੀਕਿਆ ਗਿਆ। ਇਸ ਮੌਕੇ 10ਵੀਂ ਜਮਾਤ ਦੇ ਪੰਜਾਬੀ ਤੇ ਹਿੰਦੀ ਭਾਸ਼ਾ ਦੇ ਵਿਦਿਆਰਥੀਆਂ ਅਤੇ ਭਾਸ਼ਾ ਅਧਿਆਪਕਾਂ...
ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਸਕੂਲ ਪ੍ਰਿੰਸੀਪਲ ਮਨਪ੍ਰੀਤ ਕੌਰ। -ਫੋਟੋ : ਕੁਲਦੀਪ ਸਿੰਘ
Advertisement

ਨਿੱਜੀ ਪੱਤਰ ਪ੍ਰੇਰਕ

ਨਵੀਂ ਦਿੱਲੀ, 14 ਦਸੰਬਰ

Advertisement

ਗੁਰੂ ਨਾਨਕ ਪਬਲਿਕ ਸਕੂਲ ਰਾਜੌਰੀ ਗਾਰਡਨ ਨਵੀਂ ਦਿੱਲੀ ਵਿੱਚ ਅੱਜ ਸਕੂਲ ਦੀ ਸਪੈਸ਼ਲ ਅਸੈਂਬਲੀ ਵਿੱਚ ਵਿਸ਼ੇਸ਼ ਸਮਾਰੋਹ ਉਲੀਕਿਆ ਗਿਆ। ਇਸ ਮੌਕੇ 10ਵੀਂ ਜਮਾਤ ਦੇ ਪੰਜਾਬੀ ਤੇ ਹਿੰਦੀ ਭਾਸ਼ਾ ਦੇ ਵਿਦਿਆਰਥੀਆਂ ਅਤੇ ਭਾਸ਼ਾ ਅਧਿਆਪਕਾਂ ਨੂੰ ਸਕੂਲ ਦੀ ਪ੍ਰਿੰਸੀਪਲ ਮਨਪ੍ਰੀਤ ਕੌਰ ਵੱਲੋਂ ਸਨਮਾਨਿਆ ਗਿਆ।

ਜ਼ਿਕਰਯੋਗ ਹੈ ਕਿ ਡਾਕਟਰ ਅੰਬੇਡਕਰ ਇੰਟਰਨੈਸ਼ਨਲ ਸੈਂਟਰ ਜਨਪਥ, ਨਵੀਂ ਦਿੱਲੀ ਵਿੱਚ ‘ਭਾਰਤੀ ਭਾਸ਼ਾ ਦਿਵਸ’ ਮੌਕੇ ਹਿੰਦੁਸਤਾਨ ਭਾਸ਼ਾ ਅਕਾਦਮੀ ਅਤੇ ਇੰਦਰਾ ਗਾਂਧੀ ਰਾਸ਼ਟਰੀ ਕਲਾ ਕੇਂਦਰ (ਸੰਸਕ੍ਰਿਤੀ ਮੰਤਰਾਲਾ, ਭਾਰਤ ਸਰਕਾਰ) ਦੇ ਆਪਸੀ ਸਹਿਯੋਗ ਨਾਲ ‘ਹੋਣਹਾਰ ਵਿਦਿਆਰਥੀ ਅਤੇ ਭਾਸ਼ਾ ਗੌਰਵ ਸ਼ਿਕਸ਼ਕ ਸਨਮਾਨ’ ਦਾ ਆਯੋਜਨ ਕੀਤਾ ਗਿਆ ਸੀ। ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨੂੰ ‘ਭਾਸ਼ਾ ਦੂਤ ਸਨਮਾਨ’ ਦਿੱਤਾ ਗਿਆ ਜਿਨ੍ਹਾਂ ਨੇ 10ਵੀਂ ਜਮਾਤ ਦੀ ਪ੍ਰੀਖਿਆ ਵਿੱਚ 90 ਫ਼ੀਸਦ ਜਾਂ ਇਸ ਤੋਂ ਵੱਧ ਅੰਕ ਪ੍ਰਾਪਤ ਕੀਤੇ ਸਨ। ਇਸ ਮੌਕੇ ਕੁੱਲ ਨੌਂ ਭਾਸ਼ਾਵਾਂ ਨੂੰ ਸ਼ਾਮਲ ਕੀਤਾ ਗਿਆ ਸੀ। ਇਸ ਸਨਮਾਨ ਸਮਾਰੋਹ ਵਿੱਚ ਗੁਰੂ ਨਾਨਕ ਪਬਲਿਕ ਸਕੂਲ ਰਾਜੌਰੀ ਗਾਰਡਨ ਦੇ ਪੰਜਾਬੀ ਅਤੇ ਹਿੰਦੀ ਦੇ ਕੁੱਲ 11 ਵਿਦਿਆਰਥੀਆਂ ਅਤੇ ਤਿੰਨ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ। ਪੰਜਾਬੀ ਭਾਸ਼ਾ ਵਿੱਚ 10ਵੀਂ ਜਮਾਤ ਦੀ ਅਰਸ਼ਦੀਪ ਕੌਰ, ਗੁਰਮੁਖ ਸਿੰਘ, ਮਾਨਯਾ ਮਲਿਕ, ਪ੍ਰਭਲੀਨ ਕੌਰ, ਮੁਹੰਮਦ ਮੁਜਾਹਿਦ ਅੰਸਾਰੀ ਸ਼ਾਮਲ ਸਨ ਅਤੇ ਹਿੰਦੀ ਭਾਸ਼ਾ ਦੇ ਸੁਸ਼ਾਂਤ ਸ਼ਰਮਾ, ਸੰਗਯਾ ਅਗਰਵਾਲ, ਹਰਮਨ ਸਿੰਘ ਹੁੰਜਨ, ਅਰਸ਼ਦੀਪ ਕੌਰ, ਮਾਹੀ ਕੌਰ, ਭਵਲੀਨ ਕੌਰ ਸ਼ਾਮਲ ਸਨ। ਇਸ ਦੇ ਨਾਲ ਹੀ ਪੰਜਾਬੀ ਅਧਿਆਪਕਾ ਪ੍ਰਿਤਪਾਲ ਕੌਰ, ਜਸਜੀਤ ਕੌਰ ਅਤੇ ਹਿੰਦੀ ਅਧਿਆਪਕਾ ਜਸਬੀਰ ਕੌਰ ਨੂੰ ਵੀ ‘ਭਾਸ਼ਾ ਗੌਰਵ ਸ਼ਿਕਸ਼ਕ ਸਨਮਾਨ’ ਦਿੱਤਾ ਗਿਆ।

Advertisement