ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅਧਿਆਪਕ ਨੇ ਡਿਲੀਵਰੀ ਏਜੰਟ ਤੋਂ ਖੋਹਿਆ ਖਾਣਾ

ਉੱਤਰੀ ਦਿੱਲੀ ਦੇ ਨਰੇਲਾ ਵਿੱਚ ਇੱਕ ਸ਼ਰਾਬੀ ਵਿਅਕਤੀ ਨੇ ਇੱਕ ਡਿਲੀਵਰੀ ਏਜੰਟ ਨੂੰ ਤੰਗ ਕੀਤਾ ਅਤੇ ਉਸ ਤੋਂ ਖਾਣੇ ਦਾ ਆਰਡਰ ਖੋਹ ਲਿਆ।ਪੁਲੀਸ ਨੇ ਕਿਹਾ ਸ਼ਿਕਾਇਤ ਅਨੁਸਾਰ 29 ਸਤੰਬਰ ਨੂੰ ਦੋ ਵਿਅਕਤੀਆਂ ਨੇ ਆਨਲਾਈਨ ਖਾਣਾ ਆਰਡਰ ਕੀਤਾ ਅਤੇ ਜਦੋਂ ਡਿਲੀਵਰੀ...
Advertisement

ਉੱਤਰੀ ਦਿੱਲੀ ਦੇ ਨਰੇਲਾ ਵਿੱਚ ਇੱਕ ਸ਼ਰਾਬੀ ਵਿਅਕਤੀ ਨੇ ਇੱਕ ਡਿਲੀਵਰੀ ਏਜੰਟ ਨੂੰ ਤੰਗ ਕੀਤਾ ਅਤੇ ਉਸ ਤੋਂ ਖਾਣੇ ਦਾ ਆਰਡਰ ਖੋਹ ਲਿਆ।ਪੁਲੀਸ ਨੇ ਕਿਹਾ ਸ਼ਿਕਾਇਤ ਅਨੁਸਾਰ 29 ਸਤੰਬਰ ਨੂੰ ਦੋ ਵਿਅਕਤੀਆਂ ਨੇ ਆਨਲਾਈਨ ਖਾਣਾ ਆਰਡਰ ਕੀਤਾ ਅਤੇ ਜਦੋਂ ਡਿਲੀਵਰੀ ਏਜੰਟ ਆਇਆ, ਤਾਂ ਉਨ੍ਹਾਂ ਨੇ ਉਸ ਨੂੰ ਗਾਲ੍ਹਾਂ ਕੱਢੀਆਂ, ਆਰਡਰ ਖੋਹ ਲਿਆ ਅਤੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ।

ਡਿਪਟੀ ਕਮਿਸ਼ਨਰ ਆਫ਼ ਪੁਲੀਸ (ਬਾਹਰੀ ਉੱਤਰੀ) ਹਰੇਸ਼ਵਰ ਸਵਾਮੀ ਨੇ ਦੱਸਿਆ ਕਿ ਡਿਲੀਵਰੀ ਏਜੰਟ ਅਰਜੁਨ ਵੱਲੋਂ ਕੀਤੀ ਗਈ ਕਾਲ ’ਤੇ ਪੁਲੀਸ ਟੀਮ ਮੌਕੇ ’ਤੇ ਪਹੁੰਚੀ ਅਤੇ ਇੱਕ ਸਪੱਸ਼ਟ ਤੌਰ ’ਤੇ ਸ਼ਰਾਬੀ ਵਿਅਕਤੀ ਨੂੰ ਲੱਭਿਆ, ਜਿਸ ਦੀ ਪਛਾਣ ਬਾਅਦ ਵਿੱਚ ਪੇਸ਼ੇ ਤੋਂ ਇੱਕ ਅਧਿਆਪਕ, ਰਿਸ਼ੀ ਕੁਮਾਰ ਵਜੋਂ ਹੋਈ।

Advertisement

ਅਧਿਕਾਰੀ ਨੇ ਦੱਸਿਆ ਕਿ ਕੁਮਾਰ ਨੇ ਪੁਲੀਸ ਦੇ ਹੁਕਮਾਂ ਦੀ ਪਾਲਣਾ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਉਸ ਨੂੰ ਮੈਡੀਕਲ ਜਾਂਚ ਲਈ ਮਜਬੂਰ ਕੀਤਾ ਗਿਆ, ਜਿਸ ਨੇ ਪੁਸ਼ਟੀ ਕੀਤੀ ਕਿ ਉਹ ਸ਼ਰਾਬ ਦੇ ਨਸ਼ੇ ਵਿੱਚ ਸੀ।

ਉਨ੍ਹਾਂ ਦੱਸਿਆ ਕਿ ਹਸਪਤਾਲ ਵਿੱਚ ਉਸਨੇ ਆਪਣੀ ਪਛਾਣ ਛੁਪਾਉਣ ਲਈ ਆਪਣਾ ਨਾਮ "ਰਾਮ ਕੁਮਾਰ" ਦੱਸਿਆ।

ਡੀਸੀਪੀ ਨੇ ਕਿਹਾ ਕਿ ਅਰਜੁਨ ਉਸ ਸਮੇਂ ਰਸਮੀ ਸ਼ਿਕਾਇਤ ਦਰਜ ਨਹੀਂ ਕਰਵਾ ਸਕਿਆ ਕਿਉਂਕਿ ਉਸਨੂੰ ਜਲਦੀ ਜਾਣਾ ਪਿਆ। ਉਨ੍ਹਾਂ ਅੱਗੇ ਕਿਹਾ ਕਿ ਭਾਵੇਂ ਉਸ ਸਮੇਂ ਰਿਸ਼ੀ ਕੁਮਾਰ ਨੂੰ ਸਲਾਹ ਦਿੱਤੀ ਗਈ ਅਤੇ ਘਰ ਭੇਜ ਦਿੱਤਾ ਗਿਆ, ਪਰ ਮਾਮਲੇ ਦੀ ਜਾਂਚ ਅਜੇ ਵੀ ਜਾਰੀ ਹੈ।-ਪੀਟੀਆਈ

Advertisement
Show comments