ਲੁੱਟ-ਖੋਹ ਦੇ ਦੋਸ਼ ਹੇਠ ਟੈਕਸੀ ਚਾਲਕ ਗ੍ਰਿਫ਼ਤਾਰ
ਨਵੀਂ ਦਿੱਲੀ, 27 ਅਗਸਤ ਪੁਲੀਸ ਨੇ ਦੱਖਣੀ ਦਿੱਲੀ ਵਿੱਚ ਗਾਹਕ ਨੂੰ ਲੁੱਟਣ ਦੇ ਦੋਸ਼ ਹੇਠ ਇੱਕ ਟੈਕਸੀ ਚਾਲਕ ਨੂੰ ਗ੍ਰਿਫਤਾਰ ਹੈ। ਮੁਲਜ਼ਮ ਦੀ ਪਛਾਣ ਪੰਕਜ ਸਾਹਨੀ ਵਾਸੀ ਸੰਗਮ ਵਿਹਾਰ ਵਜੋਂ ਹੋਈ ਹੈ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਲੁੱਟ...
Advertisement
ਨਵੀਂ ਦਿੱਲੀ, 27 ਅਗਸਤ
ਪੁਲੀਸ ਨੇ ਦੱਖਣੀ ਦਿੱਲੀ ਵਿੱਚ ਗਾਹਕ ਨੂੰ ਲੁੱਟਣ ਦੇ ਦੋਸ਼ ਹੇਠ ਇੱਕ ਟੈਕਸੀ ਚਾਲਕ ਨੂੰ ਗ੍ਰਿਫਤਾਰ ਹੈ। ਮੁਲਜ਼ਮ ਦੀ ਪਛਾਣ ਪੰਕਜ ਸਾਹਨੀ ਵਾਸੀ ਸੰਗਮ ਵਿਹਾਰ ਵਜੋਂ ਹੋਈ ਹੈ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਲੁੱਟ ਦੀ ਘਟਨਾ ਦੀ ਸੂਚਨਾ ਡਿਫੈਂਸ ਕਲੋਨੀ ਪੁਲੀਸ ਸਟੇਸ਼ਨ ਵਿੱਚ ਦਰਜ ਕਰਵਾਈ ਗਈ ਸੀ ਜਿੱਥੇ ਸ਼ਿਕਾਇਤਕਰਤਾ ਨੇ ਦੱਸਿਆ ਕਿ 20 ਅਤੇ 21 ਅਗਸਤ ਦੀ ਦਰਮਿਆਨੀ ਰਾਤ ਨੂੰ ਉਹ ਆਪਣੀ ਮੰਜ਼ਿਲ ‘ਤੇ ਜਾਣ ਲਈ ਟੈਕਸੀ ਕਰਕੇ ਗਿਆ ਸੀ। ਜਦੋਂ ਉਹ ਸਾਊਥ ਐਕਸਟੈਂਸ਼ਨ-2 ਬੱਸ ਸਟੈਂਡ ‘ਤੇ ਪਹੁੰਚਿਆ ਤਾਂ ਸਾਹਨੀ ਅਤੇ ਉਸ ਦੇ ਸਾਥੀ ਨੇ ਤੇਜ਼ਧਾਰ ਹਥਿਆਰ ਦਿਖਾ ਕੇ 500 ਰੁਪਏ ਦੀ ਨਕਦੀ ਅਤੇ ਇਕ ਮੋਬਾਈਲ ਫੋਨ ਵਾਲਾ ਬੈਗ ਲੁੱਟ ਲਿਆ। ਡਿਪਟੀ ਕਮਿਸ਼ਨਰ ਆਫ ਪੁਲੀਸ (ਦੱਖਣੀ) ਚੰਦਨ ਚੌਧਰੀ ਨੇ ਦੱਸਿਆ ਕਿ ਕੱਲ੍ਹ 3.40 ਵਜੇ ਸਾਹਨੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਅਗਲੀ ਕਾਰਵਾਈ ਜਾਰੀ ਹੈ। -ਪੀਟੀਆਈ
Advertisement
Advertisement
×