DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਤਰਨਜੀਤ ਸੰਧੂ ਅਮਰੀਕਾ-ਭਾਰਤ ਰਣਨੀਤਕ ਭਾਈਵਾਲੀ ਫੋਰਮ ਨਾਲ ਸਬੰਧਤ ਇੰਸਟੀਚਿਊਟ ਦੇ ਮੁਖੀ ਬਣੇ

ਅਮਰੀਕਾ ’ਚ ਭਾਰਤੀ ਸਫ਼ੀਰ ਰਹੇ ਤਰਨਜੀਤ ਸਿੰਘ ਸੰਧੂ ਅਮਰੀਕਾ-ਭਾਰਤ ਰਣਨੀਤਕ ਭਾਈਵਾਲੀ ਫੋਰਮ (ਯੂਐੱਸਆਈਐੱਸਪੀਐੱਫ) ਦੇ ਭੂ-ਸਿਆਸੀ ਇੰਸਟੀਚਿਊਟ ਦੇ ਚੇਅਰਮੈਨ ਬਣਾਏ ਗਏ ਹਨ। ਉਨ੍ਹਾਂ ਫੋਰਮ ਦੇ ਸਲਾਹਕਾਰ ਵਜੋਂ ਕੰਮਕਾਰ ਸੰਭਾਲ ਲਿਆ ਹੈ। ਫੋਰਮ ਨੇ ਇਕ ਬਿਆਨ ’ਚ ਕਿਹਾ ਕਿ ਤਰਨਜੀਤ ਸਿੰਘ ਸੰਧੂ...
  • fb
  • twitter
  • whatsapp
  • whatsapp
Advertisement

ਅਮਰੀਕਾ ’ਚ ਭਾਰਤੀ ਸਫ਼ੀਰ ਰਹੇ ਤਰਨਜੀਤ ਸਿੰਘ ਸੰਧੂ ਅਮਰੀਕਾ-ਭਾਰਤ ਰਣਨੀਤਕ ਭਾਈਵਾਲੀ ਫੋਰਮ (ਯੂਐੱਸਆਈਐੱਸਪੀਐੱਫ) ਦੇ ਭੂ-ਸਿਆਸੀ ਇੰਸਟੀਚਿਊਟ ਦੇ ਚੇਅਰਮੈਨ ਬਣਾਏ ਗਏ ਹਨ। ਉਨ੍ਹਾਂ ਫੋਰਮ ਦੇ ਸਲਾਹਕਾਰ ਵਜੋਂ ਕੰਮਕਾਰ ਸੰਭਾਲ ਲਿਆ ਹੈ। ਫੋਰਮ ਨੇ ਇਕ ਬਿਆਨ ’ਚ ਕਿਹਾ ਕਿ ਤਰਨਜੀਤ ਸਿੰਘ ਸੰਧੂ ਇੰਡੀਆ-ਮਿਡਲ-ਈਸਟ-ਯੂਰਪ-ਇਕਨੌਮਿਕ ਕੌਰੀਡੋਰ (ਆਈਐੱਮਈਸੀ), ਇੰਡੋ-ਪੈਸੇਫਿਕ ਕੁਆਰਡਰੀਲੈਟਰਲ ਸਕਿਉਰਿਟੀ ਡਾਇਲਾਗ (ਕੁਆਡ) ਅਤੇ ਆਈ2ਯੂ2 (ਭਾਰਤ, ਇਜ਼ਰਾਈਲ, ਅਮਰੀਕਾ ਅਤੇ ਯੂਏਈ) ਬਾਰੇ ਪਹਿਲਕਦਮੀਆਂ ਦੇ ਮਾਮਲੇ ’ਚ ਆਪਣੇ ਕੂਟਨੀਤਕ ਤਜਰਬੇ ਦੀ ਵਰਤੋਂ ਕਰਦਿਆਂ ਫੋਰਮ ਦਾ ਮਾਰਗਦਰਸ਼ਨ ਕਰਨਗੇ। ਸੰਧੂ ਨੇ ਆਪਣੇ ਬਿਆਨ ’ਚ ਕਿਹਾ ਕਿ ਉਹ ਯੂਐੱਸਆਈਐੱਸਪੀਐੱਫ ਦੇ ਭੂ-ਸਿਆਸੀ ਇੰਸਟੀਚਿਊਟ ਦੇ ਚੇਅਰਮੈਨ ਬਣ ਕੇ ਖੁਸ਼ੀ ਮਹਿਸੂਸ ਕਰ ਰਹੇ ਹਨ।

Advertisement
Advertisement
×