ਠੋਸ ਰਹਿੰਦ-ਖੂੰਹਦ ਪ੍ਰਬੰਧਨ ’ਚ ਸੂਰਤ ਅੱਵਲ
ਸ਼ਹਿਰ ’ਚ ਰੋਜ਼ਾਨਾ 350 ਟਨ ਕੂੜੇ ਨੂੰ ਮੁਡ਼ ਵਰਤੋਂਯੋਗ ਬਣਾ ਰਿਹੈ ਨਗਰ ਨਿਗਮ
Advertisement
ਸੂਰਤ ‘ਸਵੱਛ ਸਰਵੇਖਣ 2025' ਵਿੱਚ ਭਾਰਤ ਦਾ ਸਭ ਤੋਂ ਸਾਫ਼ ਸ਼ਹਿਰ ਹੋਣ ਵਿੱਚ ਹੀ ਨਹੀਂ, ਸਗੋਂ ਠੋਸ ਰਹਿੰਦ-ਖੂੰਹਦ ਪ੍ਰਬੰਧਨ ਵਿੱਚ ਵੀ ਮੋਹਰੀ ਰਿਹਾ। ਭਾਰਤ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਠੋਸ ਰਹਿੰਦ-ਖੂੰਹਦ ਪ੍ਰਬੰਧਨ ’ਚ ਅੱਵਲ ਰਹਿਣ ’ਤੇ ਸੂਰਤ ਦਾ ਸਨਮਾਨ ਕੀਤਾ ਹੈ।
ਸੂਰਤ ਦੀ ਇਸ ਪ੍ਰਾਪਤੀ ਦਾ ਸਿਹਰਾ ਨਗਰ ਨਿਗਮ ਸਿਰ ਬੱਝਦਾ ਹੈ, ਜਿਸ ਨੇ ਕੂੜੇ ਨੁੂੰ ਸੁੱਟਣ ਦੀ ਬਜਾਏ ਉਸ ਦੀ ਮੁੜ ਵਰਤੋਂ ਕਰਕੇ ਰਹਿੰਦ-ਖੂੰਹਦ ਤੋਂ ਤੋਂ ਖਾਦਾਂ ਤੇ ਪੇਪਰ ਤਿਆਰ ਕੀਤੇ।
Advertisement
ਸੂਰਤ ਦੇ ਸਿਹਤ ਅਫ਼ਸਰ ਪ੍ਰਦੀਪ ਉਮਰੀਗਰ ਨੇ ਕਿਹਾ ਕਿ ਸੂਰਤ ਵਿੱਚ ਕੂੜੇ ਦਾ ਨਿਬੇੜੇ ਬਿਹਤਰ ਢੰਗ ਨਾਲ ਕੀਤਾ ਜਾਂਦਾ ਹੈ। ਸੂਰਤ ਨਗਰ ਨਿਗਮ ਘਰਾਂ ਅਤੇ ਦਫ਼ਤਰਾਂ ਇਕੱਠਾ ਤੋਂ ਕੂੜਾ ਇਕੱਠਾ ਕਰਦਾ ਹੈ ਅਤੇ ਪ੍ਰੋਸੈੱਸ ਕਰਕੇ ਇਸ ਨੁੂੰ ਮੁੜ ਵਰਤੋਂਯੋਗ ਬਣਾਇਆ ਜਾਂਦਾ ਹੈ। ਸੂਰਤ ਵਿੱਚ zero wastage ਹੈ। ਇੱਥੇ 1500 ਟਨ ਕੂੜੇ ਨੁੂੰ ਪ੍ਰੋਸੈੱਸ ਕਰ ਕੇ CNG ਤਿਆਰ ਕੀਤੀ ਜਾਂਦੀ ਹੈ।
Advertisement