ਐਸਡੀਪੀਆਈ ਆਗੂ ਦੇ ਕਤਲ ਮਾਮਲੇ ਵਿੱਚ ਸੁਪਰੀਮ ਕੋਰਟ ਨੇ 5 ਆਰਐਸਐਸ ਵਰਕਰਾਂ ਨੂੰ ਦਿੱਤੀ ਜ਼ਮਾਨਤ
ਸੁਪਰੀਮ ਕੋਰਟ ਨੇ ਕੇਰਲ ਦੇ ਅਲਪੁਝਾ ਜ਼ਿਲ੍ਹੇ ਵਿੱਚ 2021 ਵਿੱਚ SDPI ਨੇਤਾ ਕੇ.ਐਸ. ਸ਼ਾਨ ਦੀ ਹੱਤਿਆ ਦੇ ਮਾਮਲੇ ਵਿੱਚ RSS ਦੇ ਪੰਜ ਵਰਕਰਾਂ ਰਾਹਤ ਦੇ ਦਿੱਤੀ ਹੈ। ਸਿਖਰਲੀ ਅਦਾਲਤ ਨੇ ਕਿਹਾ ਕਿ ਕਿਸੇ ਦਾ ਅਪਰਾਧਿਕ ਪਿਛੋਕੜ ਜ਼ਮਾਨਤ ਤੋਂ ਇਨਕਾਰ ਕਰਨ...
Advertisement
ਸੁਪਰੀਮ ਕੋਰਟ ਨੇ ਕੇਰਲ ਦੇ ਅਲਪੁਝਾ ਜ਼ਿਲ੍ਹੇ ਵਿੱਚ 2021 ਵਿੱਚ SDPI ਨੇਤਾ ਕੇ.ਐਸ. ਸ਼ਾਨ ਦੀ ਹੱਤਿਆ ਦੇ ਮਾਮਲੇ ਵਿੱਚ RSS ਦੇ ਪੰਜ ਵਰਕਰਾਂ ਰਾਹਤ ਦੇ ਦਿੱਤੀ ਹੈ। ਸਿਖਰਲੀ ਅਦਾਲਤ ਨੇ ਕਿਹਾ ਕਿ ਕਿਸੇ ਦਾ ਅਪਰਾਧਿਕ ਪਿਛੋਕੜ ਜ਼ਮਾਨਤ ਤੋਂ ਇਨਕਾਰ ਕਰਨ ਦਾ ਆਧਾਰ ਨਹੀਂ ਬਣ ਸਕਦਾ।
ਜਸਟਿਸ ਦੀਪਾਂਕਰ ਦੱਤਾ ਅਤੇ ਆਗਸਟੀਨ ਜਾਰਜ ਮਸੀਹ ਦੀ ਬੈਂਚ ਨੇ ਚਾਰਜਸ਼ੀਟ ਦਾ ਹਵਾਲਾ ਦਿੱਤਾ ਅਤੇ ਕਿਹਾ ਕਿ 141 ਗਵਾਹਾਂ ਤੋਂ ਪੁੱਛਗਿੱਛ ਕੀਤੀ ਜਾਣੀ ਹੈ ਅਤੇ ਮੁਕੱਦਮੇ ਨੂੰ ਪੂਰਾ ਹੋਣ ਵਿੱਚ ਕੁਝ ਸਮਾਂ ਲੱਗੇਗਾ।
Advertisement
ਬੈਂਚ ਨੇ ਕਿਹਾ, “ ਸਾਡਾ ਧਿਆਨ ਸੂਬੇ ਵੱਲੋਂ ਦਾਇਰ ਕੀਤੀ ਗਈ ਸਟੇਟਸ ਰਿਪੋਰਟ ਵੱਲ ਵੀ ਖਿੱਚਿਆ ਗਿਆ ਸੀ, ਜਿਸ ਵਿੱਚ ਪਟੀਸ਼ਨਰਜ਼ ਦੇ ਵੱਖ-ਵੱਖ ਅਪਰਾਧਿਕ ਪਿਛੋਕੜਾਂ ਨੂੰ ਦਰਸਾਇਆ ਗਿਆ ਸੀ। ਇਸ ਅਧਰਾਧਿਕ ਪਿਛੋਕੜ ਜ਼ਮਾਨਤ ਤੋਂ ਇਨਕਾਰ ਦਾ ਆਧਾਰ ਨਹੀਂ ਬਣ ਸਕਦਾ।”
ਸਿਖਰਲੀ ਅਦਾਲਤ ਨੇ ਕੇਰਲ ਹਾਈਕੋਰਟ ਦੇ ਮੁਲਜ਼ਮਾਂ ਅਭਿਮਨੁਏ, ਅਥੁਲ, ਸਾਨੰਦ, ਵਿਸ਼ਨੂੰ ਅਤੇ ਧਨੀਸ਼ ਨੂੰ ਜ਼ਮਾਨਤ ਰੱਦ ਕਰਨ ਦੇ ਹੁਕਮ ਨੂੰ ਰੱਦ ਕਰ ਦਿੱਤਾ।
Advertisement
×