DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੁਪਰੀਮ ਕੋਰਟ ਵੱਲੋਂ ਚਾਂਦਨੀ ਚੌਕ ਵਿੱਚ ਨਾਜਾਇਜ਼ ਉਸਾਰੀਆਂ ਨੂੰ ਖਾਲੀ ਕਰਨ ’ਤੇ ਲੱਗੀ ਰੋਕ ਹਟਾਉਣ ਦਾ ਫੈਸਲਾ

31 ਦਸੰਬਰ ਤੋਂ ਬਾਅਦ ਹੋਵੇਗੀ ਕਾਰਵਾੲੀ
  • fb
  • twitter
  • whatsapp
  • whatsapp
Advertisement

The Supreme Court on Monday decided to vacate from December 31 all orders of the high court and MCD tribunal staying the demolition of unauthorised constructions in Chandni Chowk area.ਸੁਪਰੀਮ ਕੋਰਟ ਨੇ ਹਾਈ ਕੋਰਟ ਅਤੇ ਐਮਸੀਡੀ ਟ੍ਰਿਬਿਊਨਲ ਵਲੋਂ ਚਾਂਦਨੀ ਚੌਕ ਇਲਾਕੇ ਵਿੱਚ ਅਣਅਧਿਕਾਰਤ ਉਸਾਰੀਆਂ ਨੂੰ ਢਾਹੁਣ ’ਤੇ ਲਾਈ ਰੋਕ ਹਟਾਉਣ ਦਾ ਫੈਸਲਾ ਕੀਤਾ ਹੈ।

ਜਸਟਿਸ ਸੂਰਿਆ ਕਾਂਤ ਅਤੇ ਐੱਨ ਕੋਟੀਸ਼ਵਰ ਸਿੰਘ ਦੇ ਬੈਂਚ ਨੇ ਕਿਹਾ ਕਿ ਇਸ ਸਬੰਧੀ ਕੋਈ ਵੀ ਪੀੜਤ ਸੁਪਰੀਮ ਕੋਰਟ ਦਾ ਰੁਖ ਕਰ ਸਕਦੇ ਹਨ। ਬੈਂਚ ਨੇ ਕਿਹਾ, ‘ਦਿੱਲੀ ਦੇ ਅਪੀਲੀ ਟ੍ਰਿਬਿਊਨਲ ਮਿਉਂਸਪਲ ਕਾਰਪੋਰੇਸ਼ਨ ਅਤੇ ਦਿੱਲੀ ਹਾਈ ਕੋਰਟ ਵਲੋਂ ਦਿੱਤੇ ਗਏ ਸਾਰੇ ਸਟੇਅ ਆਰਡਰ ਅਮਲ ਵਿਚ ਨਹੀਂ ਆਉਣਗੇ ਤੇ ਇਸ ਮਾਮਲੇ ਵਿਚ ਇਸ ਸਾਲ 31 ਦਸੰਬਰ ਤੋਂ ਬਾਅਦ ਕਾਰਵਾਈ ਹੋਵੇਗੀ। ਸਰਵਉਚ ਅਦਾਲਤ ਨੇ ਐਮਸੀਡੀ ਅਧਿਕਾਰੀਆਂ ਨੂੰ ਅਣਅਧਿਕਾਰਤ ਉਸਾਰੀਆਂ ਨੂੰ ਢਾਹੁਣ ਅਤੇ ਹਟਾਉਣ ਦੇ ਆਪਣੇ ਆਦੇਸ਼ਾਂ ’ਤੇ ਕਾਰਵਾਈ ਕਰਨ ਲਈ ਤਿਆਰ ਰਹਿਣ ਲਈ ਕਿਹਾ। ਅਦਾਲਤ ਨੇ ਸਪਸ਼ਟ ਕੀਤਾ ਕਿ ਸਟੇਅ ਸਬੰਧੀ ਕਿਸੇ ਵੀ ਸ਼ਿਕਾਇਤ ਬਾਰੇ 31 ਦਸੰਬਰ ਤੋਂ ਪਹਿਲਾਂ ਸੰਪਰਕ ਕੀਤਾ ਜਾ ਸਕਦਾ ਹੈ। ਅਦਾਲਤ ਵਲੋਂ ਤੈਅ ਸਮਾਂ ਸੀਮਾਂ ਤੋਂ ਬਾਅਦ ਦਿੱਲੀ ਪੁਲੀਸ ਕਮਿਸ਼ਨਰ ਨੂੰ ਅਣਅਧਿਕਾਰਤ ਉਸਾਰੀਆਂ ਨੂੰ ਢਾਹੁਣ ਲਈ ਨਗਰ ਨਿਗਮ ਨੂੰ ਪੁਲੀਸ ਸਹਾਇਤਾ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।

Advertisement

Advertisement
×