ਸੁਪਰੀਮ ਕੋਰਟ ਕੌਲਿਜੀਅਮ ਵੱਲੋਂ ਮੁੱਖ ਜੱਜ ਅਰਾਧੇ ਤੇ ਪੰਚੋਲੀ ਨੂੰ ਸਿਖਰਲੇ ਜੱਜ ਬਣਾਉਣ ਦੀ ਸਿਫਾਰਸ਼
ਸੁਪਰੀਮ ਕੋਰਟ ਦੇ ਕੌਲਿਜੀਅਮ ਨੇ ਕੇਂਦਰ ਸਰਕਾਰ ਨੂੰ ਬੰਬਈ ਹਾਈ ਕੋਰਟ ਦੇ ਮੁੱਖ ਜੱਜ ਅਲੋਕ ਅਰਾਧੇ ਅਤੇ ਪਟਨਾ ਹਾਈ ਕੋਰਟ ਦੇ ਮੁੱਖ ਜੱਜ ਵਿਪੁਲ ਮਨੂਭਾਈ ਪੰਚੋਲੀ ਦੇ ਨਾਵਾਂ ਦੀ ਸਿਫਾਰਸ਼ ਸੁਪਰੀਮ ਕੋਰਟ ਦੇ ਜੱਜਾਂ ਦੇ ਰੂਪ ’ਚ ਤਰੱਕੀ ਲਈ ਕੀਤੀ।
ਜਸਟਿਸ ਪੰਚੋਲੀ ਸੁਪਰੀਮ ਕੋਰਟ ਦੇ ਜੱਜ ਬਣਨ ’ਤੇ ਜਸਟਿਸ ਜੋਇਮਾਲਿਆ ਬਾਗਚੀ ਦੀ ਸੇਵਾਮੁਕਤੀ ਤੋਂ ਬਾਅਦ ਅਕਤੂਬਰ 2031 ਵਿੱਚ ਭਾਰਤ ਦੇ ਮੁੱਖ ਜੱਜ (CJI) ਬਣਨ ਦੀ ਕਤਾਰ ਵਿੱਚ ਹੋਣਗੇ।
ਪੰਜ ਮੈਂਬਰੀ ਕੌਲਿਜੀਅਮ ਜਿਸ ਵਿੱਚ CJI ਬੀ.ਆਰ.ਗਵਈ ਅਤੇ ਜਸਟਿਸ ਸੂਰਿਆ ਕਾਂਤ, ਵਿਕਰਮ ਨਾਥ, ਜੇ.ਕੇ ਮਹੇਸ਼ਵਰੀ ਅਤੇ ਬੀ.ਵੀ ਨਾਗਰਤਨਾ ਸ਼ਾਮਲ ਹਨ, ਨੇ ਵਿਚਾਰ-ਵਟਾਂਦਰੇ ਲਈ ਮੀਟਿੰਗ ਕੀਤੀ।
ਅਪੈਕਸ ਕੋਰਟ ਦੀ ਵੈਬਸਾਈਟ 'ਤੇ ਅਪਲੋਡ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ, “ਸੁਪਰੀਮ ਕੋਰਟ ਦੀ ਕੌਲਿਜੀਅਮ ਨੇ 25 ਅਗਸਤ 2025 ਨੂੰ ਹੋਈ ਆਪਣੀ ਮੀਟਿੰਗ ਵਿੱਚ ਹੇਠ ਲਿਖੇ ਹਾਈ ਕੋਰਟਾਂ ਦੇ ਮੁੱਖ ਜੱਜਾਂ ਨੂੰ ਸੁਪਰੀਮ ਕੋਰਟ ਦੇ ਜੱਜਾਂ ਵਜੋਂ ਤਰੱਕੀ ਦੇਣ ਦੀ ਸਿਫਾਰਸ਼ ਕੀਤੀ ਹੈ ਜਸਟਿਸ ਅਲੋਕ ਅਰਾਧੇ, ਮੁੱਖ ਜੱਜ, ਬੰਬਈ ਹਾਈ ਕੋਰਟ, ਜਸਟਿਸ ਵਿਪੁਲ ਮਨੂਭਾਈ ਪੰਚੋਲੀ, ਮੁੱਖ ਜੱਜ, ਪਟਨਾ ਹਾਈ ਕੋਰਟ।”
ਇਨ੍ਹਾਂ ਨਿਯੁਕਤੀਆਂ ਨਾਲ ਸੁਪਰੀਮ ਕੋਰਟ ਦੀ ਤੈਅ ਮਨਜ਼ੂਰਸ਼ੁਦਾ ਜੱਜਾਂ ਦੀ ਗਿਣਤੀ 34 ਤੱਕ ਬਹਾਲ ਹੋ ਜਾਵੇਗੀ। ਜੇ ਕੇਂਦਰ ਵੱਲੋਂ ਇਨ੍ਹਾਂ ਨਾਵਾਂ ਨੂੰ ਮਨਜ਼ੂਰੀ ਦੇ ਦਿੱਤੀ ਜਾਂਦੀ ਹੈ ਤਾਂ ਜਸਟਿਸ ਪੰਚੌਲੀ ਅਕਤੂੁਬਰ 2031 ’ਚ ਜਸਟਿਸ ਜੌਇਮਾਲਿਆ ਬਾਗਚੀ ਦੇ ਸੇਵਾਮੁਕਤ ਹੋਣ ਮਗਰੋਂ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਬਣ ਸਕਦੇ ਹਨ।