ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦਿੱਲੀ ਵਿੱਚ ਤਿੰਨ ਸਾਲਾਂ ਦੌਰਾਨ ਨਵੰਬਰ ’ਚ ਐਤਵਾਰ ਸਭ ਤੋਂ ਠੰਡਾ ਦਿਨ !

ਤਾਪਮਾਨ 9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ
Vehicles move on a highway shrouded in smog ahead of Diwali, the Hindu festival of lights, in New Delhi, India, October 18, 2025. REUTERS/Bhawika Chhabra
Advertisement

ਕੌਮੀਂ ਰਾਜਧਾਨੀ ਵਿੱਚ ਐਤਵਾਰ ਨੂੰ ਘੱਟੋ-ਘੱਟ ਤਾਪਮਾਨ 9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 4.5 ਡਿਗਰੀ ਘੱਟ ਹੈ, ਜਿਸ ਨਾਲ ਇਹ ਸ਼ਹਿਰ ਵਿੱਚ ਤਿੰਨ ਸਾਲਾਂ ਵਿੱਚ ਨਵੰਬਰ ਦਾ ਸਭ ਤੋਂ ਠੰਢਾ ਦਿਨ ਬਣ ਗਿਆ।

ਇਹ ਨਵੰਬਰ 29, 2022 ਤੋਂ ਬਾਅਦ ਮਹੀਨੇ ਦਾ ਸਭ ਤੋਂ ਠੰਢਾ ਦਿਨ ਸੀ, ਜਦੋਂ ਦਿੱਲੀ ਵਿੱਚ 7.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਸਾਲ 2023 ਵਿੱਚ, 23 ਨਵੰਬਰ ਨੂੰ ਤਾਪਮਾਨ 9.2 ਡਿਗਰੀ ’ਤੇ ਸਭ ਤੋਂ ਘੱਟ ਸੀ ਅਤੇ 2024 ਵਿੱਚ 29 ਨਵੰਬਰ ਨੂੰ 9.5 ਡਿਗਰੀ ਸਭ ਤੋਂ ਠੰਢਾ ਦਿਨ ਦਰਜ ਕੀਤਾ ਗਿਆ ਸੀ।

Advertisement

ਮੌਸਮ ਵਿਗਿਆਨ ਵਿਭਾਗ (IMD)  ਨੇ ਹਲਕੀ ਧੁੰਦ ਪੈਣ ਦੀ ਭਵਿੱਖਬਾਣੀ ਕੀਤੀ ਹੈ, ਜਿਸ ਵਿੱਚ ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਕ੍ਰਮਵਾਰ 25 ਅਤੇ 9 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਉਮੀਦ ਹੈ।

ਉੱਧਰ ਐਤਵਾਰ ਨੂੰ ਹਵਾ ਦੀ ਗੁਣਵੱਤਾ ‘ਬਹੁਤ ਖਰਾਬ’ ਬਣੀ ਰਹੀ, ਜਿੱਥੇ 24 ਘੰਟਿਆਂ ਦਾ ਔਸਤ ਹਵਾ ਗੁਣਵੱਤਾ ਸੂਚਕਾਂਕ (AQI) 377 ਸੀ।

Advertisement
Tags :
climate updateCold wavecoldest daydelhi newsDelhi weatherIndia weatherNovember temperaturetemperature dropweather reportwinter season
Show comments