Vehicles move on a highway shrouded in smog ahead of Diwali, the Hindu festival of lights, in New Delhi, India, October 18, 2025. REUTERS/Bhawika Chhabra
Advertisement
ਕੌਮੀਂ ਰਾਜਧਾਨੀ ਵਿੱਚ ਐਤਵਾਰ ਨੂੰ ਘੱਟੋ-ਘੱਟ ਤਾਪਮਾਨ 9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 4.5 ਡਿਗਰੀ ਘੱਟ ਹੈ, ਜਿਸ ਨਾਲ ਇਹ ਸ਼ਹਿਰ ਵਿੱਚ ਤਿੰਨ ਸਾਲਾਂ ਵਿੱਚ ਨਵੰਬਰ ਦਾ ਸਭ ਤੋਂ ਠੰਢਾ ਦਿਨ ਬਣ ਗਿਆ।
ਇਹ ਨਵੰਬਰ 29, 2022 ਤੋਂ ਬਾਅਦ ਮਹੀਨੇ ਦਾ ਸਭ ਤੋਂ ਠੰਢਾ ਦਿਨ ਸੀ, ਜਦੋਂ ਦਿੱਲੀ ਵਿੱਚ 7.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਸਾਲ 2023 ਵਿੱਚ, 23 ਨਵੰਬਰ ਨੂੰ ਤਾਪਮਾਨ 9.2 ਡਿਗਰੀ ’ਤੇ ਸਭ ਤੋਂ ਘੱਟ ਸੀ ਅਤੇ 2024 ਵਿੱਚ 29 ਨਵੰਬਰ ਨੂੰ 9.5 ਡਿਗਰੀ ਸਭ ਤੋਂ ਠੰਢਾ ਦਿਨ ਦਰਜ ਕੀਤਾ ਗਿਆ ਸੀ।
Advertisement
ਮੌਸਮ ਵਿਗਿਆਨ ਵਿਭਾਗ (IMD) ਨੇ ਹਲਕੀ ਧੁੰਦ ਪੈਣ ਦੀ ਭਵਿੱਖਬਾਣੀ ਕੀਤੀ ਹੈ, ਜਿਸ ਵਿੱਚ ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਕ੍ਰਮਵਾਰ 25 ਅਤੇ 9 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਉਮੀਦ ਹੈ।
Advertisement
ਉੱਧਰ ਐਤਵਾਰ ਨੂੰ ਹਵਾ ਦੀ ਗੁਣਵੱਤਾ ‘ਬਹੁਤ ਖਰਾਬ’ ਬਣੀ ਰਹੀ, ਜਿੱਥੇ 24 ਘੰਟਿਆਂ ਦਾ ਔਸਤ ਹਵਾ ਗੁਣਵੱਤਾ ਸੂਚਕਾਂਕ (AQI) 377 ਸੀ।
Advertisement
×

