ਹੀਲੀਅਮ ਗੈਸ ਦੀ ਵਰਤੋਂ ਕਰਕੇ ਖ਼ੁਦਕੁਸ਼ੀ
ਐੱਨਸੀਆਰ ਦੇ ਸ਼ਹਿਰ ਗੁਰੂਗ੍ਰਾਮ ਵਿੱਚ ਚਾਰਟਰ ਅਕਾਊਂਟੈਂਟ ਦੀ ਨੌਕਰੀ ਕਰਦੇ ਨੌਜਵਾਨ ਨੇ ਖੁਦਕੁਸ਼ੀ ਕਰਨ ਲਈ ਹੀਲੀਅਮ ਗੈਸ ਦੀ ਵਰਤੋਂ ਕੀਤੀ। ਪੁਲੀਸ ਅਧਿਕਾਰੀ ਨੇ ਕਿਹਾ ਕਿ ਦਿੱਲੀ ਦੇ ਬਾਰਾਖੰਬਾ ਖੇਤਰ ਵਿੱਚ ਚਾਰਟਰਡ ਅਕਾਊਂਟੈਂਟ ਨੇ ਹੀਲੀਅਮ ਗੈਸ ਵਿੱਚ ਸਾਹ ਲੈ ਕੇ ਆਪਣੀ...
Advertisement
ਐੱਨਸੀਆਰ ਦੇ ਸ਼ਹਿਰ ਗੁਰੂਗ੍ਰਾਮ ਵਿੱਚ ਚਾਰਟਰ ਅਕਾਊਂਟੈਂਟ ਦੀ ਨੌਕਰੀ ਕਰਦੇ ਨੌਜਵਾਨ ਨੇ ਖੁਦਕੁਸ਼ੀ ਕਰਨ ਲਈ ਹੀਲੀਅਮ ਗੈਸ ਦੀ ਵਰਤੋਂ ਕੀਤੀ। ਪੁਲੀਸ ਅਧਿਕਾਰੀ ਨੇ ਕਿਹਾ ਕਿ ਦਿੱਲੀ ਦੇ ਬਾਰਾਖੰਬਾ ਖੇਤਰ ਵਿੱਚ ਚਾਰਟਰਡ ਅਕਾਊਂਟੈਂਟ ਨੇ ਹੀਲੀਅਮ ਗੈਸ ਵਿੱਚ ਸਾਹ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਧੀਰਜ ਕਾਂਸਲ ਵਜੋਂ ਪਛਾਣੇ ਗਏ ਇਸ ਵਿਅਕਤੀ ਨੇ ਗੁਰੂਗ੍ਰਾਮ ਵਿੱਚ ਇੱਕ ਕੰਪਨੀ ਵਿੱਚ ਕੰਮ ਕੀਤਾ ਅਤੇ ਇੰਡੀਆਮਾਰਟ ‘ਤੇ ਇਸ ਦੀ ਖੋਜ ਕਰਨ ਤੋਂ ਬਾਅਦ ਗਾਜ਼ੀਆਬਾਦ ਦੇ ਸਪਲਾਇਰ ਤੋਂ ਗੈਸ ਪ੍ਰਾਪਤ ਕੀਤੀ। ਖੁਦਕੁਸ਼ੀ ਕਰਨ ਤੋਂ ਪਹਿਲਾਂ ਧੀਰਜ ਨੇ ਫੇਸਬੁੱਕ ‘ਤੇ ਇੱਕ ਸੁਨੇਹਾ ਪੋਸਟ ਕੀਤਾ ਜਿਸ ਵਿੱਚ ਲਿਖਿਆ ਕਿ ਮੌਤ ਮੇਰੇ ਲਈ ਜ਼ਿੰਦਗੀ ਦਾ ਸਭ ਤੋਂ ਸੁੰਦਰ ਹਿੱਸਾ ਹੈ। ਕ੍ਰਿਪਾ ਕਰਕੇ ਮੌਤ ‘ਤੇ ਉਦਾਸ ਨਾ ਹੋਵੋ। ਖੁਦਕੁਸ਼ੀ ਗ਼ਲਤ ਨਹੀਂ ਹੈ ਕਿਉਂਕਿ ਮੇਰੇ ‘ਤੇ ਕੋਈ ਜ਼ਿੰਮੇਵਾਰੀ ਨਹੀਂ ਹੈ। ਉਸ ਨੇਕਿਸੇ ਨੂੰ ਦੋਸ਼ੀ ਨਹੀਂ ਠਹਿਰਾਇਆ।
Advertisement
Advertisement
×