ਦਿੱਲੀ ਦੇ ਸੌ ਸਰਕਾਰੀ ਸਕੂਲਾਂ ’ਚ ਬਣਨਗੇ ਵਿਦਿਆਰਥੀ ਕਲੱਬ
ਦਿੱਲੀ ਸਰਕਾਰ ਅਕਾਦਮਿਕ ਸੈਸ਼ਨ 2025-26 ਲਈ ਸੌ ਸਰਕਾਰੀ ਸਕੂਲਾਂ ਵਿੱਚ ਭਾਸ਼ਾ, ਕਲਾ, ਖੇਡਾਂ ਲਈ ਕਲੱਬ ਸ਼ੁਰੂ ਕਰਨ ਜਾ ਰਹੀ ਹੈ। ਇਸ ਦਾ ਉਦੇਸ਼ ਵਿਦਿਆਰਥੀਆਂ ਦੀ ਵੱਖ-ਵੱਖ ਵਰਗਾਂ ਵਿੱਚ ਸ਼ਮੂਲੀਅਤ ਵਧਾਉਣਾ ਹੈ। ਸਿੱਖਿਆ ਡਾਇਰੈਕਟੋਰੇਟ ਵੱਲੋਂ ਇੱਕ ਸਰਕੂਲਰ ਵਿੱਚ ਦੱਸਿਆ ਗਿਆ ਕਿ ਇਹ ਮਹਿੰਮ ਭਾਸ਼ਾ ਦੇ ਹੁਨਰ ਅਤੇ ਵਿਦਿਆਰਥੀਆਂ ’ਚ ਵਾਧੂ ਸਰਗਰਮੀ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤੀ ਗਈ ਹੈ। ਸਰਕਾਰੀ ਸਕੂਲ ਦੋ ਤਰ੍ਹਾਂ ਦੇ ਕਲੱਬਾਂ ਨੂੰ ਸਥਾਪਿਤ ਕਰਨ ਲਈ ਤਿਆਰ ਹਨ। ਇਨ੍ਹਾਂ ਵਿੱਚੋਂ ਇੱਕ ਪਸੰਦ ਦੀ ਭਾਸ਼ਾ ‘ਤੇ ਕੇਂਦ੍ਰਿਤ ਹੋਵੇਗਾ, ਜਿਵੇਂ ਕਿ ਹਿੰਦੀ, ਅੰਗਰੇਜ਼ੀ, ਸੰਸਕ੍ਰਿਤ, ਉਰਦੂ, ਜਾਂ ਪੰਜਾਬੀ। ਦੂਜਾ ਕਲੱਬ ਵਿਗਿਆਨ, ਗਣਿਤ, ਖੇਡਾਂ ਅਤੇ ਯੋਗ, ਵਿਜ਼ੂਅਲ ਆਰਟਸ, ਪ੍ਰਦਰਸ਼ਨ ਕਲਾ ਜਾਂ ਸਣੇ ਕਈ ਵਰਗਾਂ ਵਿੱਚ ਚੁਣਿਆਂ ਜਾਵੇਗਾ। ਇਹ ਕਲੱਬ ਵਿਦਿਅਕ ਮੁਹਾਰਤ ਅਤੇ ਤਜ਼ਰਬੇ ਨੂੰ ਵਧਾਉਣ ਲਈ ਤਿਆਰ ਕੀਤੇ ਗਏ ਹਨ। ਇਨ੍ਹਾਂ ਕਲੱਬਾਂ ਲਈ ਹਰੇਕ ਸਕੂਲ ਨੂੰ ਵਿੱਤੀ ਸਹਾਇਤਾ ਵੀ ਮਿਲੇਗੀ। ਜਿਸ ਵਿੱਚ ਦੋਵਾਂ ਕਲੱਬਾਂ ਲਈ ਕੁੱਲ 20 ਹਜ਼ਾਰ ਰੁਪਏ ਦਾ ਫੰਡ ਅਲਾਟ ਕੀਤਾ ਗਿਆ ਹੈ। ਯਾਨੀ ਇੱਕ-ਇੱਕ ਕਲੱਬ ਨੂੰ ਦਸ ਹਜ਼ਾਰ ਰੁਪਏ ਮਿਲਣਗੇ। ਸਾਰੇ ਵਿਦਿਆਰਥੀਆਂ ਲਈ ਘੱਟੋ-ਘੱਟ ਇੱਕ ਕਲੱਬ ਵਿੱਚ ਭਾਗ ਲੈਣਾ ਲਾਜ਼ਮੀ ਹੈ। ਵਿਆਪਕ ਸ਼ਮੂਲੀਅਤ ਨੂੰ ਯਕੀਨੀ ਬਣਾਉਣਾ ਅਤੇ ਵਿਦਿਆਰਥੀਆਂ ਨੂੰ ਆਪਣੇ ਚੁਣੇ ਹੋਏ ਖੇਤਰਾਂ ਵਿੱਚ ਸਰਗਰਮੀ ਨਾਲ ਸ਼ਾਮਲ ਹੋਣ ਲਈ ਉਤਸ਼ਾਹਿਤ ਕੀਤਾ ਜਾਵੇਗਾ।