ਪ੍ਰਦੂਸ਼ਣ ਫੈਲਾਉਣ ਵਾਲਿਆਂ ’ਤੇ ਸਖਤੀ; ਦਿੱਲੀ ਵਿੱਚ 2.36 ਕਰੋੜ ਰੁਪਏ ਦੇ ਜੁਰਮਾਨੇ ਲਾਏ
ਕੌਮੀ ਰਾਜਧਾਨੀ ’ਚ 48 ਉਸਾਰੀ ਸਥਾਨਾਂ ਨੂੰ ਵਾਤਾਵਰਨ ਨਿਯਮਾਂ ਦਾ ੳੁਲੰਘਣ ਕਰਨ ’ਤੇ ਬੰਦ ਕੀਤਾ; 200 ਕਾਰਨ ਦੱਸੋ ਨੋਟਿਸ ਜਾਰੀ
Advertisement
ਦਿੱਲੀ ਸਰਕਾਰ ਨੇ ਪ੍ਰਦੂਸ਼ਣ ਨੂੰ ਘਟਾਉਣ ਲਈ ਕਈ ਕਦਮ ਚੁੱਕੇ ਹਨ। ਇੱਥੇ ਇਮਾਰਤਸਾਜ਼ੀ ਰਾਹੀਂ ਮਿੱਟੀ ਘੱਟਾ ਫੈਲਾਉਣ ਦੇ ਦੋਸ਼ ਹੇਠ 2.36 ਕਰੋੜ ਰੁਪਏ ਦੇ ਜੁਰਮਾਨੇ ਲਗਾਏ ਹਨ ਤੇ 200 ਤੋਂ ਵੱਧ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ 48 ਉਸਾਰੀ ਸਥਾਨਾਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ।
ਵਾਤਾਵਰਨ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਸਰਕਾਰ ਵਾਤਾਵਰਨ ਦੀ ਸੰਭਾਲ ਤੇ ਪ੍ਰਦੂਸ਼ਣ ਨੂੰ ਘਟਾਉਣ ਲਈ ਹਰ ਹੀਲਾ ਵਰਤ ਰਹੀ ਹੈ।
Advertisement
ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ (ਡੀ.ਪੀ.ਸੀ.ਸੀ.) ਨੇ 15 ਅਕਤੂਬਰ ਤੋਂ ਆਪਣੀ ਮੁਹਿੰਮ ਨੂੰ ਤੇਜ਼ ਕਰ ਦਿੱਤਾ ਹੈ। ਉਨ੍ਹਾਂ 500 ਵਰਗ ਮੀਟਰ ਤੋਂ ਵੱਡੀਆਂ 1,262 ਉਸਾਰੀ ਸਥਾਨਾਂ ਦਾ ਨਿਰੀਖਣ ਕੀਤਾ ਤੇ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਨੂੰ ਜੁਰਮਾਨੇ ਲਾਏ ਹਨ।
ਇਸ ਵੇਲੇ ਧੂੜ ਪ੍ਰਦੂਸ਼ਣ ਨਿਯੰਤਰਣ ਸਵੈ-ਮੁਲਾਂਕਣ ਪੋਰਟਲ 'ਤੇ 747 ਨਿਰਮਾਣ ਪ੍ਰਾਜੈਕਟ ਰਜਿਸਟਰਡ ਹਨ।
Advertisement
